'ਟਿਕ ਟਾਕ' 'ਤੇ ਇਕ ਵਾਰ ਫਿਰ ਛਾਈ ਨੇਹਾ ਕੱਕੜ, ਵਾਰ-ਵਾਰ ਦੇਖਿਆ ਜਾ ਰਿਹੈ ਵੀਡੀਓ

8/26/2019 11:44:02 AM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਦੀ ਆਵਾਜ਼ ਦਾ ਜਾਦੂ ਫੈਨਜ਼ 'ਤੇ ਇਸ ਕਦਰ ਛਾਇਆ ਹੋਇਆ ਹੈ ਕਿ ਉਨ੍ਹਾਂ ਦਾ ਗੀਤ ਆਉਂਦੇ ਹੀ ਹਿੱਟ ਹੋ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਨੇਹਾ ਦਾ ਨਵਾਂ ਪੰਜਾਬੀ ਗੀਤ 'ਸੌਰੀ' ਰਿਲੀਜ਼ ਹੋਇਆ ਸੀ। ਇਹ ਗੀਤ ਆਉਂਦੇ ਹੀ 'ਟਿਕ ਟਾਕ' 'ਤੇ ਵਾਇਰਲ ਹੋ ਗਿਆ। ਇਸ ਗੀਤ 'ਤੇ ਕਈ ਲੋਕਾਂ ਨੇ ਵੀਡੀਓਜ਼ ਬਣਾਏ। ਜਿਨ੍ਹਾਂ ਨੂੰ ਦੇਖ ਕੇ ਨੇਹਾ ਵੀ ਖੁਦ ਨੂੰ ਰੋਕ ਨਾ ਸਕੀ ਤੇ ਉਨ੍ਹਾਂ ਨੇ ਵੀ ਆਪਣੇ 'ਸੌਰੀ' ਗੀਤ 'ਤੇ ਇਕ 'ਟਿਕ ਟਾਕ' ਵੀਡੀਓ ਬਣਾਇਆ।

 
 
 
 
 
 
 
 
 
 
 
 
 
 

Really happy to see soooo many Tiktok Vidoes on My #SorrySong 😍 Love You All! ♥️😇 . #NehaKakkar #DuetWithNehu

A post shared by Neha Kakkar (@nehakakkar) on Aug 17, 2019 at 8:31pm PDT


ਇਹ ਵੀਡੀਓ ਨੇਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਇਸ 'ਚ ਉਹ ਬਲੈਕ ਟੀ-ਸ਼ਰਟ ਪਹਿਨੇ 'ਸੌਰੀ' ਗੀਤ 'ਤੇ ਕਿਊਟ ਚਿਹਰੇ ਨਾਲ ਵੀਡੀਓ ਬਣਾ ਰਹੀ ਹੈ। ਇਸ ਦੇ ਨਾਲ ਨੇਹਾ ਨੇ ਲਿਖਿਆ,''ਮੇਰੇ ਗੀਤ 'ਸੌਰੀ' 'ਚ ਇਨ੍ਹੇ ਸਾਰੇ 'ਟਿਕ ਟਾਕ' ਵੀਡੀਓਜ਼ ਦੇਖ ਕੇ ਮੈਂ ਬਹੁਤ ਖੁਸ਼ ਹਾਂ। ਲਵ ਯੂ ਆਲ।''

 
 
 
 
 
 
 
 
 
 
 
 
 
 

Meet The Cutest Parents Ever!! Mr and Mrs Kakkar doing #SorrySong 😍🙈😇 . . #KakkarFamily #NehaKakkar #ManinderButtar #Babbu #Mixsingh #DesiMusicFactoty #PunjabiSong

A post shared by Neha Kakkar (@nehakakkar) on Jul 30, 2019 at 8:49pm PDT


ਨੇਹਾ ਦਾ ਇਹ 'ਟਿਕ ਟਾਕ' ਵੀਡੀਓ ਉਨ੍ਹਾਂ ਦੇ ਫੈਂਸ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 20 ਲੱਖ 51 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ 'ਤੇ ਨੇਹਾ ਕੱਕੜ ਦੇ ਮਾਤਾ-ਪਿਤਾ ਨੇ ਵੀ ਇਕ 'ਟਿਕ ਟਾਕ' ਵੀਡੀਓ ਬਣਾਇਆ ਸੀ। ਇਸ 'ਚ ਉਨ੍ਹਾਂ ਦੇ ਮਾਤਾ-ਪਾਪਾ ਬੇਹੱਦ ਕਿਊਟ ਨਜ਼ਰ ਆ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News