ਸ਼ੋਅ ਦੌਰਾਨ ਨੇਹਾ ਕੱਕੜ ਨੇ ਬਿਆਨ ਕੀਤਾ ਦਿਲ ਦਾ ਦਰਦ

12/10/2019 2:55:52 PM

ਮੁੰਬਈ(ਬਿਊਰੋ)- ਸਿੰਗਿੰਗ ਸ਼ੋਅ 'ਇੰਡੀਅਨ ਆਈਡਲ 11' ਦੀ ਜੱਜ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਅਜਿਹਾ ਖੁਲਾਸਾ ਕੀਤਾ ਕਿ ਜਿਸ ਨੂੰ ਜਾਣ ਕੇ ਉਨ੍ਹਾਂ ਦੇ ਹਰ ਫੈਨ ਨੂੰ ਧੱਕਾ ਲੱਗ ਸਕਦਾ ਹੈ। ਆਪਣੀ ਜ਼ਿੰਦਾਦਿਲੀ ਕਾਰਨ ਪਛਾਣੀ ਜਾਣ ਵਾਲੀ ਨੇਹਾ ਦੀ ਜ਼ਿੰਦਗੀ ਵਿਚ ਇਕ ਵੇਲਾ ਅਜਿਹਾ ਆਇਆ ਸੀ, ਜਦੋਂ ਉਹ ਮਰ ਜਾਣਾ ਚਾਹੁੰਦੀ ਸੀ। ਨੇਹਾ ਨੇ ਸ਼ੋਅ ਦੌਰਾਨ ਖੁੱਦ ਇਸ ਗੱਲ ਦਾ ਖੁਲਾਸਾ ਕੀਤਾ ਹੈ।
PunjabKesari
ਸ਼ੋਅ ਦੇ ਇਕ ਮੁਕਾਬਲੇਬਾਜ਼ ਅਜ਼ਮਤ ਨਾਲ ਗੱਲ ਕਰਦੇ ਹੋਏ ਨੇਹਾ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਇਆ ਸੀ, ਜਦੋਂ ਉਹ ਜਿਊਣਾ ਹੀ ਨਹੀਂ ਸੀ ਚਾਹੁੰਦੀ। ਹਾਲਾਂਕਿ ਇਸ ਬਾਰੇ ਦੱਸਦੇ ਹੋਏ ਨੇਹਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਤੁਹਾਡੇ ਦਿਮਾਗ ਵਿਚ ਅਜਿਹਾ ਖਿਆਲ ਆਇਆ ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਬਾਰੇ ਵਿਚ ਸੋਚਣਾ ਚਾਹੀਦਾ ਹੈ। ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਇਸ ਵਿਚ ਅੱਗੇ ਵਧਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News