ਨੇਹਾ ਕੱਕੜ ਤੇ ਆਦਿਤਿਆ ਫਰਵਰੀ ''ਚ ਕਰਵਾਉਣਗੇ ਵਿਆਹ, ਭਰਾ ਟੋਨੀ ਕੱਕੜ ਨੇ ਕੀਤਾ ਕੰਫਰਮ

2/8/2020 1:59:30 PM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਤੇ ਆਦਿਤਿਆ ਨਾਰਾਇਣ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ, ਇਹ ਤਾਂ ਹਾਲੇ ਤੱਕ ਕੰਫਰਮ ਨਹੀਂ ਹੋਇਆ ਹੈ ਪਰ ਦੋਵਾਂ ਦੇ ਵਿਆਹ ਦੇ ਚਰਚੇ ਲੰਬੇ ਸਮੇਂ ਤੋਂ ਹਨ। ਨੇਹਾ ਫਿਲਹਾਲ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਇਡਲ 11' ਨੂੰ ਜੱਜ ਕਰ ਰਹੀ ਹਨ ਤੇ ਆਦਿਤਿਆ ਉਸ ਸ਼ੋਅ ਨੂੰ ਹੋਸਟ ਕਰ ਰਹੇ ਹਨ। ਦੋਵਾਂ ਵਿਚਕਾਰ ਵਿਆਹ ਦੇ ਚਰਚੇ ਵੀ ਇੱਥੋਂ ਸ਼ੁਰੂ ਹੋਏ ਸਨ। ਸ਼ੋਅ ਹੋਸਟ ਕਰਨ ਦੌਰਾਨ ਆਦਿਤਿਆ ਕਈ ਵਾਰ ਨੇਹਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਹਾਲਾਂਕਿ ਨੇਹਾ ਨੇ ਕਦੇ ਪਰਦੇ 'ਤੇ ਆਦਿਤਿਆ ਦਾ ਪ੍ਰਪੋਜ਼ਨ ਅਸੈਪਟ ਨਹੀਂ ਕੀਤਾ ਪਰ ਦੋਵਾਂ ਦੇ ਵਿਆਹ ਦੀਆਂ ਖਬਰਾਂ ਜ਼ੋਰ-ਸ਼ੋਰ ਨਾਲ ਸਾਹਮਣੇ ਆਉਣ ਲੱਗੀਆਂ ਹਨ।

 
 
 
 
 
 
 
 
 
 
 
 
 
 

#GoaBeach @nehakakkar @adityanarayanofficial @kat.kristian @anshul300 @piyush_bhagat @shaziasamji @raghav.sharma.14661 @desimusicfactory #tonykakkar #goabeach #goa #nehakakkar #adityanarayan

A post shared by Tony Kakkar (@tonykakkar) on Feb 5, 2020 at 10:04pm PST


ਹੁਣ ਇਨ੍ਹਾਂ ਖਬਰਾਂ ਨੂੰ ਭਰਾ ਟੋਨੀ ਕੱਕੜ ਨੇ ਵਿਰਾਮ ਦਿੱਤਾ ਹੈ ਤੇ ਦੋਵਾਂ ਦੇ ਵਿਆਹ ਦੀ ਤਾਰੀਕ ਵੀ ਅਨਾਊਂਸ ਕਰ ਦਿੱਤੀ ਹੈ। ਜੀ ਹਾਂ, ਟੋਨੀ ਕੱਕੜ ਨੇ ਖੁਦ ਆਪਣੀ ਭੈਣ ਨੇਹਾ ਕੱਕੜ ਦੇ ਵਿਆਹ ਦੀ ਤਾਰੀਕ ਦਾ ਖੁਲਾਸਾ ਕੀਤਾ ਹੈ। ਟੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਨੇਹਾ, ਆਦਿਤਿਆ ਨਾਲ ਇਕ ਬੀਚ 'ਤੇ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦਿਸ ਰਿਹਾ ਹੈ ਕਿ ਪਹਿਲਾਂ ਆਦਿਤਿਆ ਨੇਹਾ ਨਾਲ ਕੁਝ ਰੋਮਾਂਟਿਕ ਗੱਲਾਂ ਕਰ ਰਹੇ ਹਨ। ਇਸ ਤੋਂ ਬਾਅਦ ਟੋਨੀ ਕੱਕੜ ਉੱਥੇ ਆਉਂਦੇ ਹਨ ਤੇ ਕਹਿੰਦੇ ਹਨ ਕਿ ''ਮੈਂ ਸੋਚਿਆ ਇਨ੍ਹਾਂ ਦੋਵਾਂ ਦਾ ਵਿਆਹ ਹੋ ਰਿਹਾ ਹੈ 14 ਫਰਵਰੀ ਨੂੰ, ਉਸ ਤੋਂ ਪਹਿਲਾਂ ਮੈਂ ਇੱਥੇ ਆਪਣਾ ਇਕ ਵੀਡੀਓ ਸ਼ੂਟ ਕਰ ਲਵਾਂ।''

 

 
 
 
 
 
 
 
 
 
 
 
 
 
 

#GoaBeach OUT on 10th feb. 🏖 @nehakakkar @adityanarayanofficial #tonykakkar @kat.kristian @shaziasamji @piyush_bhagat @anshul300 @desimusicfactory @thetownmedia @raghav.sharma.14661 @oneandonlysaad #nehakakkar #adityanarayan

A post shared by Tony Kakkar (@tonykakkar) on Feb 6, 2020 at 9:26pm PST

ਇਸ ਤੋਂ ਬਾਅਦ ਟੋਨੀ ਕੱਕੜ ਤੇ ਨੇਹਾ ਕੱਕੜ ਆਪਣੇ ਅਪਕਮਿੰਗ ਸੌਂਗ 'ਗੋਆ ਬੀਚ' ਬਾਰੇ ਜਾਣਕਾਰੀ ਦਿੰਦੇ ਹਨ, ਜੋ 10 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਟੋਨੀ ਤੇ ਨੇਹਾ ਨੇ, ਨਾਲ ਹੀ ਇਸ ਵਿਚ ਆਦਿਤਿਆ ਨਾਰਾਇਣ ਵੀ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News