ਮਨਿੰਦਰ ਬੁੱਟਰ ਨੂੰ ਨੇਹਾ ਕੱਕੜ ਨੇ 'ਸੌਰੀ' ਆਖ ਕੇ ਮਨਾਇਆ (ਵੀਡੀਓ)
7/18/2019 3:13:55 PM
ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਤੇ ਨੇਹਾ ਕੱਕੜ ਦਾ ਨਵਾਂ ਗੀਤ 'ਸੌਰੀ' ਹਾਲ ਹੀ 'ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। 'ਸੌਰੀ' ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਦੱਸ ਦਈਏ ਕਿ 'ਸੌਰੀ' ਗੀਤ 'ਚ ਨੇਹਾ ਕੱਕੜ ਅਤੇ ਮਨਿੰਦਰ ਬੁੱਟਰ ਦੀ ਮਸਤੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ 'ਚ ਦੋਸਤਾਂ ਦੀ ਨਰਾਜ਼ਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਨਿੱਕੀ-ਨਿੱਕੀ ਜਿਹੀ ਗੱਲ 'ਤੇ ਦੋਸਤ ਨਰਾਜ਼ ਹੋ ਜਾਂਦੇ ਹਨ। ਇਸ ਦੇ ਬਾਵਜੂਦ ਵੀ ਦੋਵੇਂ ਇਕ-ਦੂਜੇ ਨੂੰ ਮਨਾਉਣ ਲੱਗੇ ਰਹਿੰਦੇ ਹਨ ਕਿਉਂਕਿ ਦੋਵਾਂ ਦਾ ਹੀ ਇਕ-ਦੂਜੇ ਬਿਨ੍ਹਾਂ ਨਹੀਂ ਸਰਦਾ ਅਤੇ ਆਖਿਰਕਾਰ ਦੋਵਾਂ ਦਾ ਪੈਚਅੱਪ ਹੋ ਹੀ ਜਾਂਦਾ ਹੈ।
ਦੱਸਣਯੋਗ ਹੈ ਕਿ 'ਸੌਰੀ' ਗੀਤ ਨੂੰ ਜਿੰਨੀ ਖੂਬਸੂਰਤੀ ਨਾਲ ਬੱਬੂ ਨੇ ਲਿਖਿਆ ਹੈ ਓਨੇ ਹੀ ਵਧੀਆ ਤਰੀਕੇ ਨਾਲ ਇਸ ਨੂੰ ਗਾਇਆ ਗਿਆ ਹੈ ਅਤੇ ਇਸ ਦੀ ਵੀਡੀਓ ਤਿਆਰ ਕੀਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ