B'Day Spl : ਸੰਘਰਸ਼ ਭਰਿਆ ਰਿਹੈ ਨੇਹਾ ਕੱਕੜ ਦਾ ਸੰਗੀਤਕ ਸਫ਼ਰ, ਜਾਣੋ ਦਿਲਸਚਪ ਕਿੱਸੇ

6/6/2020 10:53:35 AM

ਮੁੰਬਈ (ਬਿਊਰੋ) — ਗਾਇਕੀ ਦੇ ਖੇਤਰ ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ 32ਵਾਂ ਜਨਮਦਿਨ ਮਨਾ ਰਹੀ ਹੈ। 6 ਜੂਨ 1988 'ਚ ਨੇਹਾ ਕੱਕੜ ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਪੈਦਾ ਹੋਈ ਸੀ। ਆਪਣੇ ਅੰਦਾਜ਼ ਅਤੇ ਗੀਤਾਂ ਨਾਲ ਨੇਹਾ ਕੱਕੜ ਅੱਜ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਬਣ ਚੁੱਕੀ ਹੈ ਪਰ ਉਸ ਦਾ ਇਹ ਸਫਰ ਇੰਨਾ ਸੌਖਾ ਨਹੀਂ ਸੀ।

ਗਾਇਕੀ ਦੇ ਖੇਤਰ 'ਚ ਨੇਹਾ ਕੱਕੜ ਉਹ ਗਾਇਕਾ ਹੈ, ਜਿਸ ਨੇ ਆਪਣੀ ਮਿਹਨਤ ਦੇ ਸਦਕਾ ਤਰੱਕੀ ਦੀਆਂ ਬੁਲੰਦੀਆਂ ਛੂਹੀਆਂ ਹਨ। ਨੇਹਾ ਕੱਕੜ ਨੂੰ ਅੱਜ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਵਾਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਇਹ ਸਫ਼ਰ ਕਿੰਨਾ ਔਖਾ ਰਿਹਾ ਹੈ। ਨੇਹਾ ਕੱਕੜ ਜਿਨ੍ਹਾਂ ਨੇ ਆਪਣੇ ਹਿੱਟ ਗੀਤਾਂ ਨਾਲ ਹਰ ਕਿਸੇ ਨੂੰ ਝੂਮਣ ਲਾ ਦਿੱਤਾ ਹੈ।

ਅੱਜ ਨੇਹਾ ਕੱਕੜ ਨੂੰ ਤੁਸੀਂ ਬਹੁਤ ਹੀ ਗਲੈਮਰਸ ਅੰਦਾਜ਼ 'ਚ ਵੇਖਦੇ ਹੋ ਇਸ ਤੋਂ ਪਹਿਲਾਂ ਉਹ ਬਿਲਕੁਲ ਸਧਾਰਣ ਸਨ। ਇਹ ਗਾਇਕਾ ਪਹਿਲਾਂ ਜਗਰਾਤਿਆਂ 'ਚ ਗਾਉਂਦੀ ਸੀ। ਉਨ੍ਹਾਂ ਨੇ ਸਕੂਲ ਸਮੇਂ ਦੌਰਾਨ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਭੈਣ ਸੋਨੂੰ ਅਤੇ ਉਨ੍ਹਾਂ ਭਰਾ ਵੀ ਜਗਰਾਤਿਆਂ 'ਚ ਗਾਇਆ ਕਰਦੇ ਸਨ। ਨੇਹਾ ਕੱਕੜ ਨੇ ਮਹਿਜ਼ ਚਾਰ ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਜਨਮ ਰਿਸ਼ੀਕੇਸ਼ 'ਚ ਹੋਇਆ ਸੀ ਅਤੇ ਕਿਰਾਏ ਦੇ ਕਮਰੇ 'ਚ ਰਹਿ ਕੇ ਉਨ੍ਹਾਂ ਦਾ ਪਰਿਵਾਰ ਆਪਣਾ ਗੁਜ਼ਾਰਾ ਕਰਦਾ ਸਨ।

ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਥੋੜ੍ਹੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਅਸਲ 'ਚ ਇਹ ਉਹੀ ਸਲਿੱਮ ਅਤੇ ਸਟਾਈਲਿਸ਼ ਨੇਹਾ ਹੈ ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮੀਲੀ ਜਿਹੀ ਨਜ਼ਰ ਆਉਂਦੀ ਸੀ। ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ 'ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ। ਨੇਹਾ ਕਿੰਨਾ ਬਦਲ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਇਆ ਕਰਦੀ ਸੀ ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ 'ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ। ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ 'ਚ ਬਤੌਰ ਜੱਜ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ।

ਦੱਸ ਦਈਏ ਕਿ ਸੋਨੂੰ ਕੱਕੜ ਬਾਲੀਵੁੱਡ ਦੀ ਕਈ ਨਾਮੀ ਫ਼ਿਲਮਾਂ ਜਿਵੇਂ 'ਦਮ', 'ਬੂਮ', 'ਜਿਸਮ-2', 'ਕੁਵਿਨ', 'ਸਬ ਕੁਸ਼ਲ ਮੰਗਲ' 'ਚ ਗੀਤ ਗਾ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਹੀ 'ਚ ਨੇਹਾ ਕੱਕੜ ਨੇ ਆਪਣੇ ਪੁਰਾਣੇ ਘਰ ਅਤੇ ਨਵੇਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਹੈ ਕਿ ਉਸ ਲਈ ਇਹ ਸਫਰ ਕਿੰਨਾ ਔਖਾ ਰਿਹਾ ਹੈ। ਆਪਣੇ ਇਸ ਪੁਰਾਣੇ ਘਰ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਨੇਹਾ ਕੱਕੜ ਨੇ ਪੁਰਾਣੀਆਂ ਯਾਦਾਂ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ 'ਚ ਪਿਰੋਇਆ ਹੈ, ਜਿਨ੍ਹਾਂ ਨੂੰ ਦੱਸਦੇ ਹੋਏ ਉਹ ਭਾਵੁਕ ਹੋ ਗਈ।

ਨੇਹਾ ਕੱਕੜ ਨੇ ਆਪਣੇ ਰਿਸ਼ੀਕੇਸ਼ ਵਾਲੇ ਬੰਗਲੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਇਹ ਸਾਡਾ ਬੰਗਲਾ ਹੈ, ਜਿਹੜਾ ਰਿਸ਼ੀਕੇਸ਼ 'ਚ ਹੈ ਤੇ ਦੂਜੀ ਤਸਵੀਰ 'ਚ ਉਸ ਘਰ ਦੀ ਹੈ, ਜਿਥੇ ਮੇਰਾ ਜਨਮ ਹੋਇਆ ਸੀ। ਇਸ ਘਰ 'ਚ ਸਾਡਾ ਕੱਕੜ ਪਰਿਵਾਰ ਰਹਿੰਦਾ ਸੀ। ਇਸ ਘਰ 'ਚ ਇਕ ਟੇਬਲ ਲੱਗਿਆ ਹੋਇਆ ਸੀ, ਜਿਹੜਾ ਕਿ ਮੇਰੀ ਮਾਂ ਦੀ ਰਸੋਈ ਸੀ। ਇਹ ਕਮਰਾ ਵੀ ਸਾਡਾ ਨਹੀਂ ਸੀ ਇਸ ਦਾ ਕਿਰਾਇਆ ਅਸੀਂ ਦਿੰਦੇ ਸੀ। ਹੁਣ ਜਦੋਂ ਵੀ ਮੈਂ ਆਪਣਾ ਬੰਗਲਾ ਦੇਖਦੀ ਹਾਂ ਤਾਂ ਭਾਵੁਕ ਹੋ ਜਾਂਦੀ ਹਾਂ। ਆਪਣੀ ਇਸ ਪੋਸਟ ਨਾਲ ਮੈਂ ਆਪਣੇ ਪਰਿਵਾਰ ਮਾਤਾ ਰਾਣੀ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੀ ਹਾਂ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News