ਹਿਮਾਂਸ਼ ਕੋਹਲੀ ਨੇ ਖੋਲ੍ਹੀ ਨੇਹਾ ਕੱਕੜ ਦੀ ਪੋਲ, ਦੱਸਿਆ ਬ੍ਰੇਕਅਪ ਦਾ ਅਸਲ ਸੱਚ

2/19/2020 10:27:53 AM

ਮੁੰਬਈ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਕਰਕੇ ਪੂਰੀ ਤਰ੍ਹਾਂ ਟੁੱਟ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੀਲਿੰਗ ਸਾਫ ਜ਼ਾਹਿਰ ਕੀਤੀ ਸੀ। ਹਾਲਾਂਕਿ, ਉਸ ਸਮੇਂ ਹਿਮਾਂਸ਼ ਕੋਹਲੀ ਬਿਲਕੁਲ ਚੁੱਪ ਸਨ। ਹੁਣ ਹਿਮਾਂਸ਼ ਕੋਹਲੀ ਨੇ ਨੇਹਾ ਨਾਲ ਬ੍ਰੇਕਅਪ 'ਤੇ ਆਪਣੀਆਂ ਫੀਲਿੰਗਸ ਨੂੰ ਬਿਆਨ ਕੀਤਾ ਹੈ। ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਜਦੋਂ ਹਿਮਾਂਸ਼ ਤੋਂ ਨੇਹਾ ਕੱਕੜ ਨਾਲ ਬ੍ਰੇਕਅਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਮੇਰੇ ਵੱਲੋਂ ਇਹ ਬੁਰਾ ਬ੍ਰੇਕਅਪ ਨਹੀਂ ਸੀ ਪਰ ਜਦੋਂ ਅਟਕਲਾਂ ਸ਼ੁਰੂ ਹੋਈਆਂ ਤਾਂ ਚੀਜਾਂ ਖਰਾਬ ਹੁੰਦੀਆਂ ਗਈਆਂ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਫੇਜ ਸੀ। ਹੁਣ ਚੀਜਾਂ ਠੀਕ ਹੋ ਗਈਆਂ ਹਨ ਪਰ ਇਕ ਸਮਾਂ ਅਜਿਹਾ ਸੀ ਜਦੋਂ ਸੋਸ਼ਲ ਮੀਡੀਆ 'ਤੇ ਮੈਨੂੰ ਕਰਸ਼ ਕੀਤਾ ਜਾ ਰਿਹਾ ਸੀ।
Image result for Neha Kakkar ex-boyfriend Himansh Kohli on their break-up
ਕੋਈ ਵੀ ਰੀਅਲ ਸਟੋਰੀ ਨਹੀਂ ਜਾਣਨਾ ਚਾਹੁੰਦਾ ਸੀ ਅਤੇ ਮੈਂ ਵਿਲੇਨ ਬਣ ਗਿਆ ਸੀ। ਇਹ ਬਹੁਤ ਹੀ ਅਪਸੈੱਟ ਕਰਨ ਵਾਲਾ ਸੀ। ਮੈਂ ਕੁਝ ਕਿਹਾ ਨਹੀਂ ਸੀ ਅਤੇ ਲੋਕ ਆਪਣੇ–ਆਪਣੇ ਸਿੱਟੇ 'ਤੇ ਪਹੁੰਚ ਗਏ ਸਨ। ਜੋ ਕੁਝ ਵੀ ਉਸ ਨੇ ਦੱਸਿਆ ਉਸ ਆਧਾਰ 'ਤੇ ਹਿਮਾਂਸ਼ ਨੇ ਕਿਹਾ, ''ਉਹ ਟੀ. ਵੀ. ਸ਼ੋਅ 'ਤੇ ਰੋਣ ਲੱਗੀ ਅਤੇ ਸਾਰਿਆਂ ਨੇ ਵਿਸ਼ਵਾਸ ਕਰ ਲਿਆ ਅਤੇ ਮੇਰੇ 'ਤੇ ਬਲੇਮ ਆ ਗਿਆ। ਮੈਂ ਵੀ ਰੋਣਾ ਚਾਹੁੰਦਾ ਸੀ। ਅਸੀਂ ਸਾਰੇ ਹਿਊਮਨ ਹਾਂ। ਮੇਰਾ ਮਨ ਵੀ ਬਹੁਤ ਕਰਦਾ ਸੀ ਕਿ ਮੈਂ ਕੁਝ ਕਹਾਂ।
Image result for Neha Kakkar ex-boyfriend Himansh Kohli on their break-up
ਇਕ ਸਮਾਂ ਅਜਿਹਾ ਸੀ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਲਈ ਚੀਜ਼ਾਂ ਟਾਈਪ ਕਰਦਾ ਸੀ ਪਰ ਫਿਰ ਮੈਂ ਕੁਝ ਸਮਾਂ ਇੰਤਜਾਰ ਕਰਨ ਬਾਰੇ ਸੋਚਿਆ। ਕੁਝ ਸਮੇਂ ਬਾਅਦ ਮੈਂ ਮੇਰਾ ਮਨ ਬਦਲ ਲਿਆ ਕਿਉਂਕਿ ਇਹ ਉਹ ਹੀ ਇਨਸਾਨ ਸੀ, ਜਿਸ ਨੂੰ ਮੈਂ ਬਹੁਤ ਪਿਆਰ ਕੀਤਾ ਸੀ ਤਾਂ ਮੈਂ ਉਸ ਦੇ ਖਿਲਾਫ ਕਿਵੇਂ ਕੁਝ ਕਹਿ ਸਕਦਾ ਹਾਂ। ਇਹ ਮੇਰੇ ਪਿਆਰ ਦੀ ਪਰਿਭਾਸ਼ਾ ਨਹੀਂ ਹੈ। ਮੈਂ ਕਦੇ ਵੀ ਉਸ ਤੋਂ ਨਹੀਂ ਪੁੱਛਿਆ ਕਿ ਉਸ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਹਾਲਾਂਕਿ, ਇਸ ਸਭ 'ਚ ਮੈਂ ਬਹੁਤ ਹਰਟ ਹੋਇਆ।''
Image result for Neha Kakkar ex-boyfriend Himansh Kohli on their break-up
ਜਦੋਂ ਹਿਮਾਂਸ਼ ਤੋਂ ਉਨ੍ਹਾਂ ਦੇ ਬ੍ਰੇਕਅਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਉਸ ਸਮੇਂ ਕਾਫੀ ਚੀਜ਼ਾਂ ਹੋਈਆਂ ਪਰ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਬਸ ਮੈਂ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਉਹ ਇਸ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ ਸੀ। ਇਸ ਲਈ ਅਸੀਂ ਸਹਿਮਤੀ ਨਾਲ ਵੱਖ ਹੋਏ। ਉਸ ਨੇ ਮੂਵ ਆਨ ਕਰਨ ਦਾ ਫੈਸਲਾ ਲਿਆ ਅਤੇ ਮੈਂ ਇਸ ਦੀ ਇੱਜਤ ਕਰਦਾ ਹਾਂ ਪਰ ਚੀਜ਼ਾਂ ਬਦਲ ਗਈਆਂ। ਉਹ ਹਰ ਸਮੇਂ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਸੀ ਅਤੇ ਮੈਨੂੰ ਇਸ ਦਾ ਖਾਮਿਆਜਾ ਭੁਗਤਣਾ ਪਿਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News