ਫਿਲਮਾਂ ''ਚ ਐਕਟਿੰਗ ਲਈ ਨੇਹਾ ਕੱਕੜ ਨੇ ਰੱਖੀ ਇਹ ਸ਼ਰਤ, ਛਿੜੀ ਨਵੀਂ ਚਰਚਾ

3/17/2020 10:37:25 AM

ਮੁੰਬਈ (ਬਿਊਰੋ) : ਕਦੇ ਇੰਡੀਅਨ ਆਈਡਲ ਦੀ ਕੰਟੈਸਟੈਂਟ ਰਹੀ ਨੇਹਾ ਕੱਕੜ ਅੱਜ ਫਿਲਮ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਡਿਮਾਂਡ ਵਿਚ ਰਹਿਣ ਵਾਲੀ ਗਾਇਕਾ ਹੈ। ਨੇਹਾ ਦੇ ਗੀਤ ਬੈਕ-ਟੂ-ਬੈਕ ਹਿੱਟ ਹੋ ਰਹੇ ਹਨ। ਉਹ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਵੀ ਹੋਸਟ ਕਰਦੀ ਹੈ। ਆਪਣੇ ਮਿਊਜ਼ਿਕ ਵੀਡੀਓ ਵਿਚ ਨੇਹਾ ਐਕਟ ਵੀ ਕਰਦੀ ਹੈ। ਅਜਿਹੇ ਵਿਚ ਫੈਨਜ਼ ਨੂੰ ਨੇਹਾ ਦਾ ਬਾਲੀਵੁੱਡ ਵਿਚ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਜਿਹੇ ਵਿਚ ਸਵਾਲ ਇਹ ਹੈ ਕਿ ਨੇਹਾ ਕੱਕੜ ਕਦੋਂ ਫਿਲਮਾਂ ਵਿਚ ਨਜ਼ਰ ਆਏਗੀ। ਇਕ ਇੰਟਰਵਿਊ ਵਿਚ ਨੇਹਾ ਕੱਕੜ ਨੇ ਇਸ ਦਾ ਖੁਲਾਸਾ ਕੀਤਾ ਹੈ। ਨੇਹਾ ਕੱਕੜ ਦਾ ਕਹਿਣਾ ਹੈ ਕਿ ਉਹ ਐਕਟਿੰਗ ਵਿਚ ਉਦੋਂ ਹੱਥ ਆਜਮਾਏਗੀ, ਜਦੋਂ ਉਹ ਸੁਨਿਸਚਿਤ ਹੋਵੇਗੀਆਂ ਕਿ ਉਹ ਫਿਲਮ ਵੱਡੀ ਹਿੱਟ ਹੋਵੇਗੀ। ਗੱਲਬਾਤ ਵਿਚ ਨੇਹਾ ਨੇ ਕਿਹਾ, ਹੁਣ ਤੱਕ ਜਿਨ੍ਹਾਂ ਗਾਇਕਾਂ ਨੇ ਫਿਲਮ ਵਿਚ ਆਪਣਾ ਹੱਥ ਆਜਮਾਉਣ ਦੀ ਕੋਸ਼ਿਸ਼ ਕੀਤੀ, ਉਹ ਸਫਲ ਨਹੀਂ ਹੋਏ।

ਅਜਿਹੇ ਵਿਚ ਜੇਕਰ ਮੈਂ ਅਜਿਹਾ ਕੁਝ ਕਰਦੀ ਹਾਂ ਤਾਂ ਇਸ ਗੱਲ ਦਾ ਪੂਰਾ ਧਿਆਨ ਰੱਖਾਂਗੀ ਕਿ ਫਿਲਮ ਵੱਡੀ ਹਿੱਟ ਹੋਵੇ, ਉਦੋਂ ਮੈਂ ਫਿਲਮ ਕਰਾਂਗੀ, ਨਹੀਂ ਤਾਂ ਮੈਂ ਨਹੀਂ ਕਰਾਂਗੀ। ਨੇਹਾ ਕੱਕੜ ਨੇ ਅੱਗੇ ਕਿਹਾ, ''ਮੈਂ ਬਸ ਫਿਲਮ ਕਰਨ ਲਈ ਫਿਲਮ ਨਹੀਂ ਕਰਾਂਗੀ। ਜਦੋਂ ਮੈਂ ਮਹਿਸੂਸ ਕਰਾਂਗੀ ਕਿ ਇਹ ਫਿਲਮ ਹਿੱਟ ਹੋਵੇਗੀ, ਉਦੋਂ ਮੈਂ ਉਸ ਵਿਚ ਆਪਣੀ ਲਾਠੀ ਅਜਮਾਊਂਗੀ। ਇਸ ਦਾ ਮਤਲਬ ਸਾਫ ਹੈ ਕਿ ਨੇਹਾ ਕੱਕੜ ਨੂੰ ਫਿਲਮਾਂ ਵਿਚ ਆਉਣ ਲਈ ਠੀਕ ਪ੍ਰੋਜੈਕਟ ਦਾ ਇੰਤਜ਼ਾਰ ਹੈ, ਉਦੋਂ ਉਹ ਸਿਲਵਰ ਸਕ੍ਰੀਨ 'ਤੇ ਕਦਮ ਰੱਖੇਗੀ ਪਰ ਉਹ ਪ੍ਰੋਜੈਕਟ ਨੇਹਾ ਨੂੰ ਮਿਲਣ ਵਿਚ ਕਿੰਨਾ ਸਮਾਂ ਲੱਗਦਾ ਹੈ ਇਸ 'ਤੇ ਕੁਝ ਕਿਹਾ ਨਹੀਂ ਜਾ ਸਕਦਾ। ਨੇਹਾ ਇਕ ਹਿੱਟ ਸਟਾਰ ਹੈ। ਇਸ ਲਈ ਉਹ ਨਹੀਂ ਚਾਹੁੰਦੀ ਸਿਰਫ ਪਰਦੇ 'ਤੇ ਵਿੱਖਣ ਲਈ ਉਹ ਕਿਸੇ ਵੀ ਫਿਲਮ ਦਾ ਹਿੱਸਾ ਬਣੇ।

ਬਾਲੀਵੁੱਡ ਦੇ ਕਈ ਮਸ਼ਹੂਰ ਸਿੰਗਰਸ ਫਿਲਮਾਂ ਵਿਚ ਨਜ਼ਰ ਆਏ ਹਨ। ਇਨ੍ਹਾਂ ਵਿਚ ਸੋਨੂੰ ਨਿਗਮ, ਸ਼ਾਨ, ਮੀਕਾ ਸਿੰਘ, ਹਿਮੇਸ਼ ਰੇਸ਼ਮੀਆ ਦੇ ਨਾਂ ਸ਼ਾਮਲ ਹਨ। ਨੇਹਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News