ਗਾਇਕਾ ਨੇਹਾ ਕੱਕੜ ਨੇ ਖੋਲ੍ਹਿਆ ਫਿਲਮ ਇੰਡਸਟਰੀ ਦਾ ''ਕਾਲਾ ਚਿੱਠਾ'', ਦੱਸਿਆ ਇਹ ਸੱਚ
4/11/2020 12:09:14 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਫਿਲਮ ਇੰਡਸਟਰੀ ਜਿੰਨੀ ਸਿੱਧੀ ਦਿਸਦੀ ਹੈ, ਉਸ ਤੋਂ ਕਿਤੇ ਜ਼ਿਆਦਾ ਉਸ ਵਿਚ ਰਾਜ਼ ਲੁਕੇ ਹੋਏ ਹਨ। ਬਾਲੀਵੁੱਡ ਦਾ ਹਰ ਰਾਜ਼ ਸਮੇਂ ਦੇ ਨਾਲ ਬਾਹਰ ਆਉਂਦਾ ਹੈ। ਕਦੇ-ਕਦੇ ਤਾਂ ਸਿਤਾਰੇ ਵੀ ਰਾਜ਼ ਨੂੰ ਆਪਣੇ ਅੰਦਰ ਦਬਾ ਕੇ ਰੱਖਣ ਵਿਚ ਨਾਕਾਮਯਾਬ ਸਾਬਿਤ ਹੁੰਦੇ ਹਨ ਅਤੇ ਰਾਜ਼ ਨੂੰ ਉਜਾਗਰ ਕਰ ਹੀ ਦਿੰਦੇ ਹਨ। ਇਹ ਰਾਜ਼ ਕਦੇ ਮੀਟੂ ਬਣਕੇ ਸਾਹਮਣੇ ਆਉਂਦੇ ਹਨ। ਤਾਂ ਕਦੇ ਕੋਈ ਅਦਾਕਾਰਾ ਕਾਸਟਿੰਗ ਕਾਊਚ ਦਾ ਪਰਦਾਫਾਸ਼ ਕਰ ਦਿੰਦੀ ਹੈ।
ਹੁਣ ਹਾਲ ਹੀ ਵਿਚ ਬਾਲੀਵੁੱਡ ਸਿੰਗਰ ਨੇਹਾ ਕੱਕੜ ਨੇ ਵੀ ਇੰਡਸਟਰੀ ਨਾਲ ਜੁੜਿਆ ਇਕ ਸੱਚ ਉਜਾਗਰ ਕੀਤਾ ਹੈ। ਹੁਣ ਹਾਲ ਹੀ ਵਿਚ ਨੇਹਾ ਕੱਕੜ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ ਵਿਚ ਆ ਗਈ ਹੈ। ਨੇਹਾ ਨੇ ਆਪਣੇ ਇਕ ਬਿਆਨ ਵਿਚ ਬਾਲੀਵੁੱਡ ਨਾਲ ਜੁੜਿਆ ਇਕ ਰਾਜ਼ ਖੋਲ੍ਹਿਆ ਹੈ। ਨੇਹਾ ਨੇ ਦੱਸਿਆ ਕਿ ਬਾਲੀਵੁੱਡ ਵਿਚ ਸਿੰਗਰਸ ਨੂੰ ਗਾਉਣ ਦੇ ਪੈਸੇ ਨਹੀਂ ਮਿਲਦੇ। ਦਰਅਸਲ, ਨੇਹਾ ਕੱਕੜ ਨੇ ਹਾਲ ਹੀ ਵਿਚ ਇਕ ਨਿਊਜ਼ ਪੈਟਰੋਲ ਵੈੱਬਸਾਈਟ ਨੂੰ ਇੰਟਰਵਿਊ ਦਿੱਤਾ, ਜਿਸ ਵਿਚ ਉਸ ਨੇ ਦੱਸਿਆ ਕਿ, ''ਬਾਲੀਵੁੱਡ ਸਾਨੂੰ ਗਾਉਣ ਦੇ ਪੈਸੇ ਨਹੀਂ ਦਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਕੋਈ ਸੁਪਰਹਿੱਟ ਗਾਣਾ ਦੇ ਰਹੇ ਹਾਂ ਤਾਂ ਅਸੀਂ ਸ਼ੋਅ ਤੋਂ ਹੀ ਪੈਸਾ ਕਮਾ ਲਵਾਂਗੇ। ਲਾਈਵ ਕੰਸਰਟ ਦੇ ਜਰੀਏ ਮੈਂ ਚੰਗਾ ਕਮਾ ਲੈਂਦੀ ਹਾਂ ਪਰ ਬਾਲੀਵੁੱਡ ਤੋਂ ਨਹੀਂ।''
ਹੁਣ ਨੇਹਾ ਦੇ ਇਸ ਖੁਲਾਸੇ ਵਿਚ ਕਿੰਨੀ ਸੱਚਾਈ ਹੈ ਅਤੇ ਕਿੰਨੀ ਨਹੀਂ ਇਹ ਤਾਂ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਤਾਂ ਸੱਚ ਹੈ ਕਿ ਬਾਲੀਵੁੱਡ ਸਿੰਗਰਸ ਜਿੰਨੇ ਗੀਤ ਬਾਲੀਵੁੱਡ ਵਿਚ ਨਹੀਂ ਗਾਉਂਦੇ, ਉਸ ਤੋਂ ਕੀਤੇ ਜ਼ਿਆਦਾ ਉਹ ਕੰਸਰਟ ਕਰ ਲੈਂਦੇ ਹਨ। ਹੋਰ ਤਾਂ ਹੋਰ ਕਈ ਅਜਿਹੇ ਸਿੰਗਰਸ ਵੀ ਹਨ, ਜਿਹੜੇ ਬਾਲੀਵੁੱਡ ਵਿਚ ਇਨ੍ਹਾਂ ਵੱਡਾ ਨਾਮ ਤਾਂ ਹਾਸਲ ਨਹੀਂ ਕਰ ਸਕੇ ਪਰ ਕੰਸਰਟ ਦੇ ਜਰੀਏ ਇਨ੍ਹਾਂ ਸਿੰਗਰਸ ਨੇ ਚੰਗਾ ਨਾਮ ਕਮਾਇਆ ਹੈ ਅਤੇ ਨਾਲ ਹੀ ਪਛਾਣ ਵੀ ਬਣਾਈ।
ਦੱਸਣਯੋਗ ਹੈ ਕਿ ਇੰਡੀਅਨ ਆਈਡਲ ਸ਼ੋਅ ਦੌਰਾਨ ਨੇਹਾ ਕੱਕੜ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨਾਲ ਵਿਆਹ ਨੂੰ ਲੈ ਕੇ ਕਾਫੀ ਚਰਚਾ ਵਿਚ ਆਈ ਸੀ। ਹਾਲਾਂਕਿ ਇਹ ਸਭ ਕੁਝ ਸਿਰਫ ਇਕ ਮਜ਼ਾਕ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ