ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਨ ''ਤੇ ਨੇਹਾ ਨੇ ਪਿਤਾ ਨੂੰ ਕੀਤਾ ਮਿਸ
6/11/2019 2:54:09 PM
ਮੁੰਬਈ (ਬਿਊਰੋ) - ਬਾਲੀਵੁੱਡ ਦੀ ਸੈਲਫੀ ਕੁਈਨ ਨੇਹਾ ਕੱਕੜ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ।ਨੇਹਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਕਈ ਤਸਵੀਰਾਂ ਆਪਣੇ ਫੈੱਨਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚੋਂ ਪਹਿਲੀ ਤਸਵੀਰ 'ਚ ਨੇਹਾ ਕੱਕੜ ਆਪਣੀ ਭੈਣ ਸੋਨੂੰ ਕੱਕੜ ਤੇ ਮਾਂ ਨੀਤੀ ਕੱਕੜ ਨਾਲ ਨਜ਼ਰ ਆ ਰਹੀ ਹੈ। ਬਾਕੀ ਤਸਵੀਰਾਂ 'ਚ ਟੋਨੀ ਕੱਕੜ ਤੇ ਪਰਿਵਾਰ ਦੇ ਹੋਰ ਮੈਂਬਰ ਸ਼ਾਮਲ ਹਨ।

ਦੱਸਣਯੋਗ ਹੈ ਕਿ ਨੇਹਾ ਨੂੰ ਇਨ੍ਹਾਂ ਤਸਵੀਰਾਂ 'ਚ ਆਪਣੇ ਪਿਤਾ ਰਿਸ਼ੀਕੇਸ਼ ਕੱਕੜ ਦੀ ਕਮੀ ਮਹਿਸੂਸ ਹੋ ਰਹੀ ਹੈ। ਜਿਸ ਦਾ ਜ਼ਿਕਰ ਉਨ੍ਹਾਂ ਨੇ ਇਸ ਕੈਪਸ਼ਨ 'ਚ ਵੀ ਕੀਤਾ ਹੈ।ਨੇਹਾ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ 'ਚ ਲਿਖਦੀ ਹੈ ''ਨੇਹਾ ਕੱਕੜ ਬਾਲੀਵੁੱਡ ਦੇ ਨਾਮੀ ਗਾਇਕਾਵਾਂ ਚੋਂ ਇਕ ਹੈ। ਨੇਹਾ ਨੇ ਕਈ ਪੰਜਾਬੀ ਤੇ ਹਿੰਦੀ ਹਿੱਟ ਗੀਤ 'ਕਰ ਗਈ ਚੁੱਲ', 'ਸਨੀ ਸਨੀ', 'ਮਾਹੀ ਵੇ', 'ਕਾਲਾ ਚਸ਼ਮਾ', 'ਆਂਖ ਮਾਰੇ', 'ਨਿਕਲੇ ਕਰੰਟ' ਤੇ 'ਮਾਹੀ ਵੇ' ਨਾਲ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਰਣਵੀਰ ਸਿੰਘ ਦੀ ''ਧੁਰੰਧਰ: ਦਿ ਰਿਵੈਂਜ'' ਨੇ ਰਚਿਆ ਇਤਿਹਾਸ; 2 ਹਫ਼ਤਿਆਂ ''ਚ ਕਮਾਈ 1500 ਕਰੋੜ ਤੋਂ ਪਾਰ
