ਕਦੇ ਕਿਰਾਏ ਦੀ ਕਮਰੇ ''ਚ ਰਹਿੰਦੀ ਸੀ ਨੇਹਾ ਕੱਕੜ, ਨਵੇਂ ਘਰ ਦੀ ਤਸਵੀਰ ਸਾਂਝੀ ਕਰਕੇ ਹੋਈ ਭਾਵੁਕ

3/7/2020 11:53:04 AM

ਮੁੰਬਈ (ਬਿਊਰੋ) — ਗਾਇਕੀ ਦੇ ਖੇਤਰ ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਨੇਹਾ ਕੱਕੜ ਦਾ ਸੁਰਖੀਆਂ 'ਚ ਆਉਣ ਦਾ ਕਾਰਨ ਉਨ੍ਹਾਂ ਦਾ ਹਰ ਵਾਰ ਰੋਣਾ ਨਹੀਂ ਸਗੋ ਪੁਰਾਣਾ ਅਤੇ ਨਵਾਂ ਘਰ ਹੈ। ਜੀ ਹਾਂ, ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਪੁਰਾਣੇ ਘਰ ਅਤੇ ਨਵੇਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਹੈ ਕਿ ਉਸ ਲਈ ਇਹ ਸਫਰ ਕਿੰਨਾ ਔਖਾ ਰਿਹਾ ਹੈ। ਆਪਣੇ ਇਸ ਪੁਰਾਣੇ ਘਰ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਨੇਹਾ ਕੱਕੜ ਨੇ ਪੁਰਾਣੀਆਂ ਯਾਦਾਂ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ 'ਚ ਪਿਰੋਇਆ ਹੈ, ਜਿਨ੍ਹਾਂ ਨੂੰ ਦੱਸਦੇ ਹੋਏ ਉਹ ਭਾਵੁਕ ਹੋ ਗਈ।

ਨੇਹਾ ਕੱਕੜ ਨੇ ਆਪਣੇ ਰਿਸ਼ੀਕੇਸ਼ ਵਾਲੇ ਬੰਗਲੇ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਇਹ ਸਾਡਾ ਬੰਗਲਾ ਹੈ, ਜਿਹੜਾ ਰਿਸ਼ੀਕੇਸ਼ 'ਚ ਹੈ ਤੇ ਦੂਜੀ ਤਸਵੀਰ 'ਚ ਉਸ ਘਰ ਦੀ ਹੈ, ਜਿਥੇ ਮੇਰਾ ਜਨਮ ਹੋਇਆ ਸੀ। ਇਸ ਘਰ 'ਚ ਸਾਡਾ ਕੱਕੜ ਪਰਿਵਾਰ ਰਹਿੰਦਾ ਸੀ। ਇਸ ਘਰ 'ਚ ਇਕ ਟੇਬਲ ਲੱਗਿਆ ਹੋਇਆ ਸੀ, ਜਿਹੜਾ ਕਿ ਮੇਰੀ ਮਾਂ ਦੀ ਰਸੋਈ ਸੀ। ਇਹ ਕਮਰਾ ਵੀ ਸਾਡਾ ਨਹੀਂ ਸੀ ਇਸ ਦਾ ਕਿਰਾਇਆ ਅਸੀਂ ਦਿੰਦੇ ਸੀ। ਹੁਣ ਜਦੋਂ ਵੀ ਮੈਂ ਆਪਣਾ ਬੰਗਲਾ ਦੇਖਦੀ ਹਾਂ ਤਾਂ ਭਾਵੁਕ ਹੋ ਜਾਂਦੀ ਹਾਂ। ਆਪਣੀ ਇਸ ਪੋਸਟ ਨਾਲ ਮੈਂ ਆਪਣੇ ਪਰਿਵਾਰ ਮਾਤਾ ਰਾਣੀ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੀ ਹਾਂ।''
PunjabKesari

ਇਹ ਵੀ ਦੇਖੋ : 'ਕੌਨ ਬਨੇਗਾ ਕਰੋੜਪਤੀ' ਦੇ ਨਾਂ 'ਤੇ ਪਾਕਿਸਤਾਨ ਤੋਂ ਹੋ ਰਹੀ ਸੀ ਠੱਗੀ, 3 ਗ੍ਰਿਫਤਾਰਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News