ਨੇਹਾ ਕੱਕੜ ਦੇ ਛੋਟੇ ਕੱਦ ਦਾ ਕਾਮੇਡੀਅਨ ਨੇ ਉਡਾਇਆ ਮਜ਼ਾਕ, ਸਿੰਗਰ ਨੇ ਲਗਾਈ ਕਲਾਸ

12/6/2019 9:50:42 AM

ਮੁੰਬਈ(ਬਿਊਰੋ)- ਨੇਹਾ ਕੱਕੜ ਇਕ ਵਾਰ ਫਿਰ ਤੋਂ ਸੁਰਖੀਆਂ ‘ਚ ਛਾਈ ਹੋਈ ਹੈ। ਇਸ ਵਾਰ ਨੇਹਾ ਨੇ ਕਮੇਡੀਅਨ ਕੀਕੂ ਸ਼ਾਰਦਾ ਤੇ ਗੌਰਵ ਗੇਰਾ ਦੀ ਕਲਾਸ ਲਗਾਈ ਹੈ। ਦਰਅਸਲ ਇਕ ਸ਼ੋਅ ਦੌਰਾਨ ਇਨ੍ਹਾਂ ਦੋਵਾਂ ਨੇ ਨੇਹਾ ਕੱਕੜ ਦੇ ਨਾਂਅ ਨਾਲ ਮਿਲਦਾ ਜੁਲਦਾ ਕਿਰਦਾਰ ਨੇਹਾ ਸ਼ੱਕਰ ਲਿਆ ਕੇ ਨੇਹਾ ਦੇ ਕੱਦ, ਸ਼ਕਲ ਅਤੇ ਗਾਇਕੀ ਦਾ ਮਜ਼ਾਕ ਉਡਾਇਆ ਗਿਆ।

 
 
 
 
 
 
 
 
 
 
 
 
 
 

This is how you respect a small town girl who achieved everything on her own with so much struggle in life. Being a short girl My sister has already suffered a lot. Do you understand what a person goes through when you make fun about her/his body size or shape. Will you ever stop making fun of what god has made us ? Not just that you are talking rubbish about her talent too. Aren’t you damaging her career by saying all that wrong things about her talent ? Those who don’t understand music much would believe you easily coz you are a big national tv Channel. Fact is nobody becomes number 1 just by fluke and that too of a country which has a population of 1.3 billion 😐 #nehakakkar

A post shared by Tony Kakkar (@tonykakkar) on Dec 4, 2019 at 7:34am PST


 ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨੇਹਾ ਨੇ ਲਿਖਿਆ,‘‘ਇਸ ਤਰ੍ਹਾਂ ਦਾ ਨੈਗੇਟਿਵ ਤੇ ਅਪਮਾਨਜਨਕ ਕੰਟੈਂਟ ਬਣਾਉਣ ਲਈ ਇਨ੍ਹਾਂ ਲੋਕਾਂ ‘ਤੇ ਲਾਹਨਤ ਹੈ”। ਨੇਹਾ ਨੇ ਆਪਣੀ ਭੜਾਸ ਕੱਢਦਿਆਂ ਅੱਗੇ ਲਿਖਿਆ ਕਿ ‘ਲੋਕ ਜਾਣਦੇ ਹਨ ਕਿ ਮੈਂ ਕਮੇਡੀ ਦੀ ਕਿੰਨੀ ਸ਼ਲਾਘਾ ਕਰਦੀ ਹੈ ਪਰ ਇਹ ਹਾਸੋਹੀਣਾ ਹੈ ਮੇਰੇ ਨਾਮ ਦਾ ਇਸਤੇਮਾਲ ਕਰਨਾ ਬੰਦ ਕਰੋ। ਜੇ ਮੇਰੇ ਨਾਲ ਇਨੀ ਨਫਰਤ ਹੈ ਤਾਂ ਮੇਰੇ ਗੀਤਾਂ ‘ਤੇ ਇਨਜੁਆਏ, ਡਾਂਸ ਜਾਂ ਐਕਟਿੰਗ ਕਰਨਾ ਬੰਦ ਕਰੋ।”

 
 
 
 
 
 
 
 
 
 
 
 
 
 

I’m so lucky I have You All ❤️ That too in a Biggggggg Number 😍🙏🏼 I would love you, respect you till my last breath My #NeHearts 🙌🏼😘 and Thank you for creating that Cutest Hashtag . “ #NehuHappyNeHeartsHappy “ 🥰😇 . Good News for My NeHearts #PuchdaHiNahin Out Super Soon!! 🤗😇

A post shared by Neha Kakkar (@nehakakkar) on Dec 4, 2019 at 9:50pm PST


ਇਸ ਤੋਂ ਇਲਾਵਾ ਨੇਹਾ ਨੇ ਹੋਰ ਵੀ ਕਈ ਨੋਟ ਲਿਖੇ ਹਨ । ਜਿਸ ‘ਚ ਉਹ ਇਸ ਤਰ੍ਹਾਂ ਕਰਨ ਵਾਲੇ ਲੋਕਾਂ ਨੂੰ ਜਵਾਬ ਦੇ ਰਹੀ ਹੈ। ਇਸ ਦੇ ਨਾਲ ਹੀ ਨੇਹਾ ਦੇ ਭਰਾ ਟੋਨੀ ਕੱਕੜ ਨੇ ਵੀ ਇਕ ਭਾਵੁਕ ਪੋਸਟ ਸਾਂਝੀ ਕੀਤੀ। ਟੋਨੀ ਕੱਕੜ ਨੇ ਉਸ ਸ਼ੋਅ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ,‘‘ਦਿਲ ਟੁੱਟ ਗਿਆ, ਤੁਸੀਂ ਇਕ ਛੋਟੇ ਸ਼ਹਿਰ ਦੀ ਉਸ ਲੜਕੀ ਨੂੰ ਸਨਮਾਨ ਦਿੰਦੇ ਹੋ, ਜਿਸ ਨੇ ਆਪਣੀ ਜ਼ਿੰਦਗੀ ‘ਚ ਕਾਫੀ ਸੰਘਰਸ਼ ਕਰਕੇ ਸਭ ਕੁਝ ਹਾਸਲ ਕਰ ਲਿਆ । ਛੋਟੇ ਕੱਦ ਕਾਰਨ ਮੇਰੀ ਭੈਣ ਨੇ ਬਹੁਤ ਕੁਝ ਬਰਦਾਸ਼ਤ ਕੀਤਾ ਹੈ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਸ ਇਨਸਾਨ ‘ਤੇ ਕੀ ਬੀਤਦੀ ਹੈ,ਜਿਸ ਦਾ ਮਜ਼ਾਕ ਉਸ ਦੇ ਕੱਦ ਅਤੇ ਸਰੀਰ ਦੇ ਅਕਾਰ ਕਾਰਨ ਉਡਾਇਆ ਜਾਂਦਾ ਹੈ।’’
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News