ਗਰਭਵਤੀ ਟੀ.ਵੀ. ਅਦਾਕਾਰਾ ਨੇ ਬੇਬੀ ਬੰਪ ''ਤੇ ਬਣਵਾਇਆ ਟੈਟੂ

7/3/2019 9:25:48 AM

ਮੁੰਬਈ(ਬਿਊਰੋ)— ਟੀ.ਵੀ. ਸੀਰੀਅਲ 'ਬਹੂ ਹਮਾਰੀ ਰਜਨੀਕਾਂਤ' ਦੀ ਲੀਡ ਅਦਾਕਾਰਾ ਨੇਹਾ ਕੌਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੀਲੇ ਰੰਗ ਦੀ ਡਰੈੱਸ 'ਚ ਕਰਵਾਏ ਫੋਟੋਸ਼ੂਟ 'ਚ ਨੇਹਾ ਨੇ ਕਾਫੀ ਖੂਬਸੂਰਤ ਅੰਦਾਜ਼ 'ਚ ਆਪਣਾ ਬੇਬੀ ਬੰਪ ਫਲਾਂਟ ਕੀਤਾ।

PunjabKesari
ਨੇਹਾ ਨੇ ਮਦਰਸ ਡੇਅ ਵਾਲੇ ਦਿਨ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਨੇਹਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਤਸਵੀਰ 'ਤੇ ਦੇਖ ਸਕਦੇ ਹੋ ਕਿ ਬੇਬੀ ਬੰਪ 'ਤੇ ਕਾਲੇ ਰੰਗ ਦੀ ਪੇਂਟਿੰਗ ਬਣੀ ਹੋਈ ਹੈ, ਜਿਸ 'ਚ ਬੱਚਾ ਕੁੱਖ 'ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ।

PunjabKesari
ਤਸਵੀਰਾਂ ਸ਼ੇਅਰ ਕਰਦਿਆਂ ਨੇਹਾ ਨੇ ਪ੍ਰਸ਼ੰਸਕਾਂ ਨੂੰ ਬੈਸਟ ਵਿਸ਼ੇਜ ਦੇਣ ਲਈ ਕਿਹਾ ਹੈ। ਇਹ ਨੇਹਾ ਦਾ ਪਹਿਲਾ ਬੱਚਾ ਹੈ। ਪਹਿਲੀ ਵਾਰ ਮਾਂ ਬਣਨ ਕਰਕੇ ਨੇਹਾ ਕਾਫੀ ਉਤਸ਼ਾਹਿਤ ਹੈ।

PunjabKesari
ਨੇਹਾ ਨੇ ਇੰਡਸਟਰੀ ਤੋਂ ਬਾਹਰ ਲੇਜਲੀ ਸਿੰਘ ਨਾਲ ਵਿਆਹ ਕਰਵਾਇਆ ਹੈ। ਉਸ ਨੇ 'ਜ਼ਿੰਦਗੀ ਕਾ ਹਰ ਰੰਗ ਗੁਲਾਲ' ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News