ਰੌਸ਼ਨ ਪ੍ਰਿੰਸ ਦੀ ਫਿਲਮ ''ਬੂ... ਮੈਂ ਡਰ ਗਈ'' ਦੀ ਸ਼ੂਟਿੰਗ ਹੋਈ ਸ਼ੁਰੂ

6/3/2019 7:32:13 PM

ਜਲੰਧਰ (ਬਿਊਰੋ)— ਪਾਲੀਵੁੱਡ 'ਚ ਨਿੱਤ ਨਵੀਆਂ ਫਿਲਮਾਂ ਅਨਾਊਂਸ ਹੋ ਰਹੀਆਂ ਹਨ ਤੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਚੱਲ ਰਹੀ ਹੈ। ਅਜਿਹੇ 'ਚ ਅੱਜ ਇਕ ਹੋਰ ਪੰਜਾਬੀ ਫਿਲਮ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ। 'ਬੂ... ਮੈਂ ਡਰ ਗਈ' ਨਾਂ ਦੀ ਇਸ ਫਿਲਮ 'ਚ ਲੀਡ ਕਿਰਦਾਰ ਰੌਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਨਿਭਾਅ ਰਹੇ ਹਨ।

PunjabKesari

ਇਸ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜਦਕਿ ਇਸ ਫਿਲਮ ਨੂੰ ਮਨਜੀਤ ਸਿੰਘ ਟੋਨੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। 'ਨੈਕਸਟ ਈਮੇਜ ਐਂਟਰਟੇਨਮੈਂਟ' ਵਲੋਂ ਬਣਾਈ ਗਈ ਇਸ ਫਿਲਮ ਨੂੰ ਸੋਨੀ ਨੱਢਾ ਤੇ ਕਰਮਜੀਤ ਥਿੰਦ ਨੇ ਪ੍ਰੋਡਿਊਸ ਕੀਤਾ ਹੈ।

 

PunjabKesari
ਰੌਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਤੋਂ ਇਲਾਵਾ ਇਸ ਫਿਲਮ 'ਚ ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਅਨਮੋਲ ਵਰਮਾ, ਨਿਸ਼ਾ ਬਾਨੋ, ਸਤਿੰਦਰ ਕੌਰ, ਹਰਦੀਪ ਗਿੱਲ, ਸੋਨੀ ਨੱਡਾ, ਗੁਰਮੀਤ ਸਾਜਨ, ਦਿਲਾਵਰ ਸਿੱਧੂ, ਪ੍ਰਵੀਨ ਅਖਤਰ ਤੇ ਪ੍ਰਕਾਸ਼ ਸਮੇਤ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

PunjabKesari

ਫਿਲਮ ਦੀ ਰਿਲੀਜ਼ਿੰਗ ਡੇਟ ਜਲਦ ਅਨਾਊਂਸ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News