ਲੋਕਾਂ ਦੀ ਪਹਿਲੀ ਪਸੰਦ ਬਣਿਆ ਗੀਤ ''ਜਿੱਤਾਂਗੇ ਹੋਂਸਲੇ ਨਾਲ'' (ਵੀਡੀਓ)
4/23/2020 9:40:14 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੇ ਐੱਨ. ਬੀ. ਲੇਬਲ ਦੇ ਹੇਠ ਨਵਾਂ ਗੀਤ 'ਜਿੱਤਾਂਗੇ ਹੋਂਸਲੇ ਨਾਲ' ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। 'ਜਿੱਤਾਂਗੇ ਹੋਂਸਲੇ ਨਾਲ' ਗੀਤ ਵਿਚ ਸਰਗੁਣ ਮਹਿਤਾ, ਸਿੰਮੀ ਚਾਹਲ, ਹਰਸ਼ਜੋਤ ਕੌਰ ਤੂਰ ਅਤੇ ਅਫਸਾਨਾ ਖਾਨ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਵੀ ਨਜ਼ਰ ਆ ਰਹੇ ਹਨ। ਇਸ ਗੀਤ ਵਿਚ ਕਲਾਕਾਰਾਂ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਵੀ ਆਪਣੇ ਹੋਂਸਲੇ ਬੁਲੰਦ ਰੱਖਣ ਦਾ ਸੁਨੇਹਾ ਦਿੱਤਾ ਹੈ ਅਤੇ ਮੁੜ ਪਹਿਲੇ ਵਾਲੇ ਪੰਜਾਬ ਹੋਣ ਦੀ ਕਿਰਨ ਦਿਖਾਈ ਹੈ।
ਦੱਸ ਦੇਈਏ ਕਿ ਦੱਸ ਦੇਈਏ ਕਿ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਗਾਇਕ ਰਜ਼ਾ ਹੀਰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ। ਇਸ ਸਮੇਂ ਪੂਰਾ ਸੰਸਾਰ 'ਕੋਰੋਨਾ' ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਿਹਾ ਹੈ। ਦੇਸ਼ ਭਰ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਆਏ ਦਿਨ 'ਕੋਰੋਨਾ' ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸ ਸਮੇਂ ਲੋਕਾਂ ਨੂੰ ਇਹ ਜੰਗ ਜਿੱਤਣ ਲਈ ਸਬਰ ਤੇ ਹੋਂਸਲਾ ਰੱਖਣਾ ਪਵੇਗਾ। ਜਿਸ ਦੇ ਚਲਦਿਆਂ ਪੰਜਾਬੀ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਦੇਸ਼ ਵਾਸੀਆਂ ਨੂੰ ਹੋਂਸਲਾ ਦੇ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ