''ਦਬੰਗ 3'' ਦੀਆਂ ਵਧ ਸਕਦੀਆਂ ਮੁਸ਼ਕਿਲਾਂ, ਸੈਂਸਰ ਸਰਟੀਫਿਕੇਟ ਰੱਦ ਕਰਨ ਦੀ ਮੰਗ

11/30/2019 10:53:36 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਦਬੰਗ 3' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਸ਼ੁੱਕਰਵਾਰ ਸਵੇਰੇ ਹੈਸ਼ਟੈਗ ਬਾਈਕਾਟ ਦਬੰਗ 3 ਮਾਈਕਰੋ-ਬਲੌਗਿੰਗ ਸਾਈਟ ਟਵਿਟਰ 'ਤੇ ਟ੍ਰੈਂਡ ਹੋਈ। ਇਸ ਦੇ ਨਾਲ ਹੀ ਹੁਣ ਬੈਂਗਲੁਰੂ ਦੀ ਇਕ ਹਿੰਦੂ ਜਨਜਾਗ੍ਰਿਤੀ ਸੰਮਤੀ ਦੀ ਇਕ ਐਨਜੀਓ ਨੇ ਫਿਲਮ ਦੇ ਸੈਂਸਰ ਪ੍ਰਮਾਣ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੋਸ਼ਲ ਮੀਡੀਆ ਦੇ ਇਕ ਵਰਗ ਵੱਲੋਂ ਭਗਵੇਂ ਪਹਿਨੇ ਸਾਧੂਆਂ ਵੱਲੋਂ ਫਿਲਮ ਦੇ ਟਾਈਟਲ ਗੀਤ 'ਚ ਗਿਟਾਰ ਤੇ ਡਾਂਸ ਕਰਨ 'ਤੇ ਇਤਰਾਜ਼ ਜਤਾਇਆ ਸੀ।

ਦੱਸ ਦਈਏ ਕਿ ਇਸ ਪੱਤਰ 'ਚ ਲਿਖਿਆ ਹੈ ਕਿ 'ਦਬੰਗ 3' ਫਿਲਮ ਨੂੰ ਸਲਮਾਨ ਖਾਨ ਫਿਲਮਸਿਨ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੇ ਟਰੇਲਰ 'ਚ ਗੀਤ ਹੈ 'ਮੈਂ ਹੂੰ ਦਬੰਗ ਦਬੰਗ, ਹੁੱਡ ਹੁੱਡ ਦਬੰਗ'। ਇਸ 'ਚ ਹਿੰਦੂ ਸਾਧੂ ਇਤਰਾਜ਼ਯੋਗ ਡਾਂਸ ਕਰਦੇ ਹੋਏ ਦਿਖਾਏ ਗਏ ਹਨ। ਗੀਤ ਵਿਚ ਸ਼੍ਰੀ ਕ੍ਰਿਸ਼ਨ, ਸ਼੍ਰੀਰਾਮ ਅਤੇ ਭਗਵਾਨ ਸ਼ੰਕਰ ਨੂੰ ਨਾਇਕ ਨੂੰ ਅਸੀਸਾਂ ਦਿੰਦੇ ਹੋਏ ਦਿਖਾਇਆ ਗਿਆ ਹੈ। ਇਸ ਤਰ੍ਹਾਂ ਇਹ ਗੀਤ ਹਿੰਦੂ ਧਰਮ, ਦੇਵਤਿਆਂ ਅਤੇ ਸੰਤਾਂ ਦਾ ਅਪਮਾਨ ਕਰਦਾ ਹੈ। ਐਨਜੀਓ ਦਾ ਕਹਿਣਾ ਹੈ ਕਿ ਇਸ ਗੀਤ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਗੀਤ ਨੂੰ ਤੇ ਹੋਰ ਅਪਮਾਨਜਨਕ ਸੀਨਾਂ ਨੂੰ ਫਿਲਮਾਂ 'ਚੋਂ ਹਟਾਇਆ ਜਾਣਾ ਚਾਹੀਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News