ਦੰਦਾਂ ਵਿਚਾਲੇ ਫਸੇ ਖਾਣੇ ਨੂੰ ਲੈ ਕੇ ਟਰੋਲ ਹੋਏ ਨਿੱਕ ਜੋਨਸ, ਵਾਇਰਲ ਹੋਏ ਮਜ਼ੇਦਾਰ ਮੀਮਜ਼

1/28/2020 12:37:19 PM

ਮੁੰਬਈ(ਬਿਊਰੋ)- ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿਚ 62ਵੇਂ ਗਰੈਮੀ ਐਵਾਰਡ ਦੌਰਾਨ ਪ੍ਰਿਅੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੇ ਆਪਣੇ ਭਰਾਵਾਂ ਨਾਲ ਸਟੇਜ ਪਰਫਾਰਮੈਂਸ ਦਿੱਤੀ। ਐਤਵਾਰ ਰਾਤ ਹੋਏ ਇਸ ਈਵੈਂਟ ਵਿਚ ਉਨ੍ਹਾਂ ਨੇ ਆਪਣਾ ਨਵਾਂ ਗੀਤ ‘5 ਮੋਰ ਮਿਨਟਸ‘ ਤੋਂ ਇਲਾਵਾ ‘ਵਹਾਟ ਆ ਮੈਨ ਗੋਟਾ ਡੂ‘ ਵਰਗੇ ਗੀਤ ਗਾਏ। ਹਾਲਾਂਕਿ ਨਿੱਕ ਨੂੰ ਉਦੋਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਫੈਨਜ਼ ਨੇ ਉਨ੍ਹਾਂ ਦੇ ਦੰਦਾਂ ਵਿਚਾਲੇ ਕੁੱਝ ਅਜੀਬ ਚੀਜ਼ ਨੂੰ ਨੋਟਿਸ ਕਰ ਲਿਆ। ਉਨ੍ਹਾਂ ਦੇ ਦੰਦਾਂ ਵਿਚਕਾਰ ਖਾਣਾ ਫਸਿਆ ਹੋਇਆ ਸੀ, ਜੋ ਕੈਮਰੇ ਵਿਚ ਦਿਸ ਗਿਆ। ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ।

ਨਿੱਕ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਦੱਸਿਆ ਕਿ ਉਨ੍ਹਾਂ ਦੇ ਦੰਦਾਂ ਵਿਚਕਾਰ ਸੱਜੇ ਪਾਸੇ ਕੁੱਝ ਲੱਗਾ ਹੋਇਆ ਹੈ। ਬਾਅਦ ਵਿਚ ਇਕ ਮਜ਼ੇਦਾਰ ਪੋਸਟ ਕਰਦੇ ਹੋਏ ਖੁੱਦ ਨਿਕ ਨੇ ਆਪਣੀ ਗਲਤੀ ਮੰਨ ਲਈ। ਉਨ੍ਹਾਂ ਨੇ ਲਿਖਿਆ, ‘‘ਘੱਟ ਤੋਂ ਘੱਟ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਵੀ ਹਰੀਆਂ ਸਬਜ਼ੀਆਂ ਖਾਂਦਾ ਹਾਂ।’’ ਇਸ ਈਵੈਂਟ ਵਿਚ ਜੋਨਸ ਬਰਦਰਸ ਨੂੰ ਉਨ੍ਹਾਂ ਦੇ ਗੀਤ ‘ਸਕਰ’ ਲਈ ਬੈਸਟ ਪਾਪ ਡੁਓ /ਗਰੁੱਪ ਪਰਫਾਰਮੈਂਸ ਕੈਟੇਗਰੀ ਵਿਚ ਨੌਮੀਨੇਟ ਕੀਤਾ ਗਿਆ ਸੀ।

 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News