#MeToo ...ਤੇ ਹੁਣ ਸਾਬਕਾ ਮਿਸ ਇੰਡੀਆ ਨੇ ਨਵਾਜ਼ੂਦੀਨ ਸਿਦੀਕੀ 'ਤੇ ਲਾਏ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼

11/10/2018 1:31:37 PM

ਮੁੰਬਈ(ਬਿਊਰੋ)— ਸਾਬਕਾ ਮਿਸ ਇੰਡੀਆ ਤੇ ਬਾਲੀਵੁੱਡ ਅਦਾਕਾਰਾ ਨਿਹਾਰਿਕਾ ਸਿੰਘ ਨੇ ਖੁਦ ਨਾਲ ਹੋਏ ਯੌਨ ਸ਼ੋਸ਼ਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿਦੀਕੀ ਸਮੇਤ ਭੂਸ਼ਣ ਕੁਮਾਰ ਤੇ ਸਾਜਿਦ ਖਾਨ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ। ਨਿਹਾਰਿਕਾ ਸਿੰਘ ਦੀ '#ਮੀਟੂ' ਕਹਾਣੀ ਦਾ ਖੁਲਾਸਾ ਪੱਤਰਕਾਰ ਸੰਧਿਆ ਮੇਨਨ ਨੇ ਟਵਿਟਰ ਦੇ ਜਰੀਏ ਕੀਤਾ ਹੈ। ਨਿਹਾਰਿਕਾ ਨੇ ਦੱਸਿਆ ਹੈ ਕਿ ਕਿਵੇਂ ਉਸ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਆਫਰ ਹੋਈ ਸੀ। ਉਨ੍ਹਾਂ ਨੇ ਲਿਖਿਆ, ''ਭੂਸ਼ਣ ਕੁਮਾਰ ਨੇ ਮੈਨੂੰ ਆਪਣੇ ਦਫਤਰ ਬੁਲਾਇਆ ਤੇ ਆਪਣੀ ਫਿਲਮ 'ਅ ਨਿਊ ਲਵ ਸਟੋਰ' ਲਈ ਸਾਈਨ ਕੀਤਾ। ਉਨ੍ਹਾਂ ਨੇ ਇਕ ਲਿਫਾਫਾ ਦਿੱਤਾ, ਜਿਸ 'ਚ ਦੋ 500-500 ਦੇ ਨੋਟ ਸਨ। ਬਾਅਦ 'ਚ ਰਾਤ ਨੂੰ ਉਨ੍ਹਾਂ ਨੇ ਮੈਸੇਜ ਕੀਤਾ, ਮੈਂ ਤੇਰੇ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ ਅਤੇ ਤੇਰੇ ਨਾਲ ਹੀ ਕੁਝ ਸਮਾਂ ਬਿਤਾਉਣਾ ਚਾਹੁੰਦਾ ਹਾਂ।'' ਜਵਾਬ 'ਚ ਨਿਹਾਰਿਕਾ ਨੇ ਲਿਖਿਆ, ''ਜ਼ਰੂਰ ਡਬਲ ਡੇਟ 'ਤੇ ਚੱਲਦੇ ਹਾਂ। ਤੁਸੀਂ ਆਪਣੀ ਪਤਨੀ ਲੈ ਆਈਓ ਤੇ ਮੈਂ ਆਪਣੇ ਪ੍ਰੇਮੀ ਨੂੰ ਲੈ ਕੇ ਆਵਾਂਗੀ।'' ਇਸ ਤੋਂ ਬਾਅਦ ਭੂਸ਼ਣ ਦਾ ਕੋਈ ਜਵਾਬ ਨਹੀਂ ਆਇਆ।

 

 

ਨਿਹਾਰਿਕਾ ਨੇ ਆਪਣੇ ਕਥਿਤ ਸਾਬਕਾ ਪ੍ਰੇਮੀ ਨਵਾਜ਼ੂਦੀਨ ਸਿਦੀਕੀ 'ਤੇ ਵੀ ਦੋਸ਼ ਲਾਏ ਹਨ, ਜਿਸ 'ਚ ਉਹ ਫਿਲਮ 'ਮਿਸ ਲਵਲੀ' ਦੇ ਸੈੱਟ 'ਤੇ ਮਿਲੀ ਸੀ। ਨਿਹਾਰਿਕਾ ਨੇ ਲਿਖਿਆ, ''ਇਕ ਸਵੇਰੇ ਜਦੋਂ ਮੈਂ ਘਰ 'ਚ ਸੀ, ਨਵਾਜ਼ੂਦੀਨ ਰਾਤ ਭਰ ਸ਼ੂਟਿੰਗ ਕਰਕੇ ਪਰਤ ਰਹੇ ਸਨ। ਉਹ ਮੇਰੇ ਘਰ ਦੇ ਨੇੜੇ ਹੀ ਸਨ। ਮੈਂ ਉਨ੍ਹਾਂ ਨੂੰ ਬ੍ਰੇਕਫਾਸਟ ਲਈ ਘਰ ਬੁਲਾਇਆ। ਜਦੋਂ ਮੈਂ ਗੇਟ ਖੋਲ੍ਹਿਆ ਤਾਂ ਨਵਾਜ਼ੂਦੀਨ ਨੇ ਮੈਨੂੰ ਫੜ੍ਹ ਲਿਆ। ਮੈਂ ਉਨ੍ਹਾਂ ਤੋਂ ਦੂਰ ਹੱਟਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੈਨੂੰ ਨਹੀਂ ਜਾਣ ਦਿੱਤਾ। ਮੈਂ ਇਸ ਰਿਸ਼ਤੇ ਬਾਰੇ ਕੁਝ ਤੈਅ ਨਹੀਂ ਕਰ ਪਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਹੈ ਕਿ ਮੈਂ ਮਿਸ ਇੰਡੀਆ ਜਾਂ ਅਦਾਕਾਰਾ ਨੂੰ ਪਤਨੀ ਬਣਾਵਾ। ਪਰੇਸ਼ ਰਾਵਲ, ਮਨੋਜ ਬਾਜਪਈ ਵਾਂਗ।''


ਨਿਹਾਰਿਕਾ ਨੇ ਦੱਸਿਆ ਕਿ ਜਦੋਂ ਪਤਾ ਲੱਗਾ ਕਿ ਨਵਾਜ਼ੂਦੀਨ ਝੂਠ ਬੋਲ ਰਹੇ ਹਨ ਤਾਂ ਮੈਂ ਆਪਣੇ ਰਿਸ਼ਤੇ ਨੂੰ ਸਮਾਪਤ ਕਰ ਲਿਆ। ਮੇਰੇ ਸਾਹਮਣੇ ਉਨ੍ਹਾਂ ਦੇ ਇਕ-ਇਕ ਕਰਕੇ ਕਈ ਝੂਠ ਆਏ। ਦੱਸ ਦੇਈਏ ਕਿ ਨਿਹਾਰਿਕਾ 2005 'ਚ ਮਿਸ ਇੰਡੀਆ ਬਣੀ ਸੀ। ਉਨ੍ਹਾਂ ਨੇ ਸਾਜਿਦ ਖਾਨ 'ਤੇ ਵੀ ਆਪਣੀ ਅਦਾਕਾਰਾ ਪ੍ਰੇਮਿਕਾ ਨਾਲ ਗਲਤ ਵਰਤਾਓ ਕਰਨ ਦਾ ਦੋਸ਼ ਲਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News