'ਨਿੱਕਾ ਜ਼ੈਲਦਾਰ 2' ਦਾ ਟਰੇਲਰ ਰਿਲੀਜ਼, ਮੁੜ ਢਿਡੀਂ ਪੀੜਾਂ ਪਾਉਂਦੇ ਨਜ਼ਰ ਆਉਣਗੇ ਐਮੀ (ਵੀਡੀਓ)

9/4/2017 3:34:29 PM

ਜਲੰਧਰ— ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ' ਤੋਂ ਬਾਅਦ ਬੇਮਿਸਾਲ ਗਾਇਕ ਅਤੇ ਸ਼ਾਨਦਾਰ ਅਦਾਕਾਰ ਐਮੀ ਵਿਰਕ ਦੀ ਫਿਲਮ 'ਨਿੱਕਾ ਜ਼ੈਲਦਾਰ-2' ਨਾਲ ਮੁੜ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਇਸ ਫਿਲਮ ਅੱਗੇ ਵਾਂਗ ਸੋਨਮ ਬਾਜਵਾ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦੀ ਟਰੇਲਰ ਲਾਂਚ ਹੋਇਆ ਹੈ। ਟਰੇਲਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। 'ਨਿੱਕਾ ਜ਼ੈਲਦਾਰ' ਵਾਂਗ 'ਨਿੱਕਾ ਜ਼ੈਲਦਾਰ 2' ਵੀ ਮਖੌਲ, ਪਿਆਰ, ਹਾਸੇ, ਸਸਪੈਂਸ ਨਾਲ ਭਰਪੂਰ ਨਜ਼ਰ ਆ ਰਹੀ ਹੈ।
ਜਾਣਕਾਰੀ ਮੁਤਾਬਕ ਹਾਲ ਹੀ 'ਚ ਇਸ ਫਿਲਮ ਦੇ 3 ਪੋਸਟਰ ਰਿਲੀਜ਼ ਹੋਏ ਹਨ ਜਿਨ੍ਹਾਂ 'ਚ ਸੋਨਮ ਅਤੇ ਐਮੀ ਦੀ ਕਿਉੂਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਨਿੱਕਾ ਜ਼ੈਲਦਾਰ' ਨੂੰ ਦਰਸ਼ਕਾਂ ਵਲੋਂ ਬੇਤਹਾਸ਼ਾ ਪਿਆਰ ਮਿਲਿਆ ਸੀ।


ਜ਼ਿਕਰਯੋਗ ਹੈ ਕਿ ਦੋਵੇਂ ਬਹੁਤ ਹੀ ਘੱਟ ਸਮੇਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ 'ਨਿੱਕਾ ਜ਼ੈਲਦਾਰ' ਤੋਂ ਬਾਅਦ 'ਨਿੱਕਾ ਜ਼ੈਲਦਾਰ 2' ਨੂੰ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ। ਇਸ ਫਿਲਮ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ, ਜੋ ਕਿ 22 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। Patiala Motion Pictures ਦੀ ਫ਼ਿਲਮ 'ਨਿੱਕਾ ਜ਼ੈਲਦਾਰ-2' ਵਿਚ ਐਮੀ ਵਿਰਕ, ਸੋਨਮ ਬਾਜਵਾ ਤੋਂ ਇਲਾਵਾ ਵਾਮੀਕਾ ਗੱਬੀ, ਰਾਣਾ ਰਣਬੀਰ ਅਤੇ ਨਿਰਮਲ ਰਿਸ਼ੀ ਲੀਡ ਰੋਲ ਅਦਾ ਕਰਦੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News