ਇਕ ਗਲਤੀ ਨੇ ਬਰਬਾਦ ਕੀਤਾ ਇਸ ਅਭਿਨੇਤਰੀ ਦਾ ਕਰੀਅਰ

9/2/2019 12:34:52 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨਿੰਮੀ ਨੂੰ ਕੌਣ ਨਹੀਂ ਜਾਣਦਾ। 60 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਨਿੰਮੀ ਬਾਲੀਵੁੱਡ ਦੀ ਸੁਪਰਸਟਾਰ ਰਹੀ ਹੈ। ਉਸ ਸਮੇਂ ਫਿਲਮਾਂ ’ਚ ਰਾਜ ਕਪੂਰ ਰਾਹੀਂ ਨਿੰਮੀ ਨੂੰ ਵਧੀਆ ਡੈਬਿਊ ਮਿਲ ਗਿਆ ਸੀ। ਜਿਸ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਈ।
PunjabKesari
ਦੇਖਦੇ ਹੀ ਦੇਖਦੇ ਨਿੰਮੀ ਦੀ ਡਿਮਾਂਡ ਵਧਦੀ ਗਈ। ਨਿੰਮੀ ਨੇ ਦਿਲੀਪ ਕੁਮਾਰ ਤੋਂ ਲੈ ਕੇ ਰਾਜ ਕਪੂਰ, ਅਸ਼ੋਕ ਕੁਮਾਰ, ਧਰਮਿੰਦਰ ਵਰਗੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਫਿਲਮਾਂ ਲਈ ਇਸ ਅਦਾਕਾਰਾ ਨੇ ਆਪਣਾ ਨਾਮ ਬਾਨੂ ਤੋਂ ਨਿੰਮੀ ਰੱਖਿਆ। ਨਿੰਮੀ ਨੇ ਉਂਝ ਤਾਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਪਰ ਉਨ੍ਹਾਂ ਦੀ ਇਕ ਗਲਤੀ ਨੇ ਉਨ੍ਹਾਂ ਦਾ ਪੂਰਾ ਕਰੀਅਰ ਬਰਬਾਦ ਕਰਕੇ ਰੱਖ ਦਿੱਤਾ ਸੀ।
PunjabKesari
1963 'ਚ ਆਈ ਫਿਲਮ 'ਮੇਰੇ ਮਹਿਬੂਬ' ਦੇ ਡਾਇਰੈਕਟਰ ਹਰਮਨ ਸਿੰਘ ਰਵੈਲ ਨੇ ਨਿੰਮੀ ਨੂੰ ਫਿਲਮ 'ਚ ਲੀਡ ਅਭਿਨੇਤਰੀ ਦਾ ਰੋਲ ਦਿੱਤਾ ਪਰ ਨਿੰਮੀ ਲੀਡ ਰੋਲ ਦੀ ਜਗ੍ਹਾ ਸੈਕਿੰਡ ਲੀਡ ਰੋਲ, ਜੋ ਕਿ ਐਕਟਰ ਰਜਿੰਦਰ ਕੁਮਾਰ ਦੀ ਭੈਣ ਦਾ ਸੀ, ਕਰਨਾ ਚਾਹੁੰਦੀ ਸੀ।
PunjabKesari
ਡਾਇਰੈਕਟਰ ਦੇ ਕਈ ਵਾਰ ਮਨਾਉਣ ਤੋਂ ਬਾਅਦ ਵੀ ਉਹ ਨਹੀਂ ਮੰਨੀ ਤੇ ਫਿਲਮ 'ਚ ਉਸ ਦੀ ਜਗ੍ਹਾ ਸਾਧਨਾ ਨੂੰ ਲੀਡ ਰੋਲ ਵਜੋਂ ਲਿਆ ਗਿਆ ਤੇ ਉਸ ਨੂੰ ਸੈਕਿੰਡ ਲੀਡ 'ਚ। ਫਿਲਮ ਸੁਪਰਹਿੱਟ ਰਹੀ ਤੇ ਸਾਧਨਾ ਦਾ ਕਰੀਅਰ ਚੱਲ ਪਿਆ, ਉਥੇ ਇਸ ਫਿਲਮ ਤੋਂ ਬਾਅਦ ਨਿੰਮੀ ਨੂੰ ਲੀਡ ਰੋਲ ਮਿਲਣੇ ਘੱਟ ਹੋ ਗਏ ਤੇ ਹੌਲੀ-ਹੌਲੀ ਉਸ ਦਾ ਕਰੀਅਰ ਖਤਮ ਹੋ ਗਿਆ।​​
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News