ਇਕ ਗਲਤੀ ਕਾਰਨ ਕਰੀਅਰ ਬਰਬਾਦ ਕਰਨ ਵਾਲੀ ਅਭਿਨੇਤਰੀ ਅੱਜ ਦਿਖਦੀ ਹੈ ਅਜਿਹੀ

2/19/2018 6:41:26 PM

ਮੁੰਬਈ (ਬਿਊਰੋ)— ਬੀਤੇ ਜ਼ਮਾਨੇ ਦੀ ਅਭਿਨੇਤਰੀ ਨਿੰਮੀ 85 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 18 ਫਰਵਰੀ, 1933 ਨੂੰ ਆਗਰਾ 'ਚ ਹੋਇਆ। ਨਿੰਮੀ ਇਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਫਿਲਮਾਂ ਲਈ ਉਸ ਨੇ ਆਪਣਾ ਨਾਮ ਬਾਨੂ ਤੋਂ ਨਿੰਮੀ ਰੱਖਿਆ।
PunjabKesari
ਅੱਜ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ ਨਿੰਮੀ ਨੇ ਉਂਝ ਤਾਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਪਰ ਉਸ ਦੀ ਇਕ ਗਲਤੀ ਨੇ ਉਸ ਦਾ ਪੂਰਾ ਕਰੀਅਰ ਬਰਬਾਦ ਕਰਕੇ ਰੱਖ ਦਿੱਤਾ ਸੀ। 11 ਸਾਲ ਦੀ ਉਮਰ 'ਚ ਹੀ ਮਾਂ ਨੂੰ ਗੁਆ ਚੁੱਕੀ ਨਿੰਮੀ ਨੂੰ ਉਸ ਦੀ ਦਾਦੀ ਨੇ ਪਾਲਿਆ।
PunjabKesari
1963 'ਚ ਆਈ ਫਿਲਮ 'ਮੇਰੇ ਮਹਿਬੂਬ' ਦੇ ਡਾਇਰੈਕਟਰ ਹਰਮਨ ਸਿੰਘ ਰਵੈਲ ਨੇ ਨਿੰਮੀ ਨੂੰ ਫਿਲਮ 'ਚ ਲੀਡ ਅਭਿਨੇਤਰੀ ਦਾ ਰੋਲ ਦਿੱਤਾ ਪਰ ਨਿੰਮੀ ਲੀਡ ਰੋਲ ਦੀ ਜਗ੍ਹਾ ਸੈਕਿੰਡ ਲੀਡ ਰੋਲ, ਜੋ ਕਿ ਐਕਟਰ ਰਜਿੰਦਰ ਕੁਮਾਰ ਦੀ ਭੈਣ ਦਾ ਸੀ, ਕਰਨਾ ਚਾਹੁੰਦੀ ਸੀ।
PunjabKesari
ਡਾਇਰੈਕਟਰ ਦੇ ਕਈ ਵਾਰ ਮਨਾਉਣ ਤੋਂ ਬਾਅਦ ਵੀ ਉਹ ਨਹੀਂ ਮੰਨੀ ਤੇ ਫਿਲਮ 'ਚ ਉਸ ਦੀ ਜਗ੍ਹਾ ਸਾਧਨਾ ਨੂੰ ਲੀਡ ਰੋਲ ਵਜੋਂ ਲਿਆ ਗਿਆ ਤੇ ਉਸ ਨੂੰ ਸੈਕਿੰਡ ਲੀਡ 'ਚ। ਫਿਲਮ ਸੁਪਰਹਿੱਟ ਰਹੀ ਤੇ ਸਾਧਨਾ ਦਾ ਕਰੀਅਰ ਚੱਲ ਪਿਆ, ਉਥੇ ਇਸ ਫਿਲਮ ਤੋਂ ਬਾਅਦ ਨਿੰਮੀ ਨੂੰ ਲੀਡ ਰੋਲ ਮਿਲਣੇ ਘੱਟ ਹੋ ਗਏ ਤੇ ਹੌਲੀ-ਹੌਲੀ ਉਸ ਦਾ ਕਰੀਅਰ ਖਤਮ ਹੋ ਗਿਆ।​​​​​​​​​​​​​​
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News