B'Day SPL : ਗਾਇਕੀ ਤੋਂ ਫਿਲਮਾਂ ਵੱਲ ਇੰਝ ਆਈ ਸੀ ਨਿਮਰਤ, ਅਮਰਿੰਦਰ ਨਾਲ ਕੀਤੀ ਸੀ ਸ਼ੁਰੂਆਤ

8/8/2019 12:11:24 PM

ਜਲੰਧਰ (ਬਿਊਰੋ) — ਸੁਰੀਲੀ ਆਵਾਜ਼ ਦੀ ਮਾਲਕ ਨਿਮਰਤ ਖਹਿਰਾ ਅੱਜ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਨਿਮਰਤ ਖਹਿਰਾ ਦਾ ਜਨਮ 8 ਅਗਸਤ 1992 'ਚ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤ ਕੌਰ ਖਹਿਰਾ ਹੈ। ਮਿੱਠੜੀ ਤੇ ਬੁਲੰਦ ਆਵਾਜ਼ ਦੇ ਸਦਕਾ ਨਿਮਰਤ ਖਹਿਰਾ ਨੇ ਸੰਗੀਤ ਜਗਤ 'ਚ ਖਾਸ ਮੁਕਾਮ ਹਾਸਲ ਕੀਤਾ ਹੈ। 

PunjabKesari

'ਵੋਇਸ ਆਫ ਪੰਜਾਬ ਸੀਜ਼ਨ 3' ਨੂੰ ਕਰ ਚੁੱਕੀ ਆਪਣੇ ਨਾਂ
ਨਿਮਰਤ ਖਹਿਰਾ ਨੇ ਆਪਣੀ ਸਕੂਲੀ ਸਿੱਖਿਆ ਡੀ. ਏ. ਵੀ. ਕਾਲਜ ਬਟਾਲਾ ਅਤੇ ਬੀ. ਏ. ਦੀ ਡਿਗਰੀ ਐੱਚ. ਐੱਮ. ਵੀ ਕਾਲਜ ਜਲੰਧਰ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਹ 'ਵੋਇਸ ਆਫ ਪੰਜਾਬ ਸੀਜ਼ਨ 3' ਦੀ ਵਿਜੇਤਾ ਵੀ ਰਹਿ ਚੁੱਕੀ ਹੈ।

PunjabKesari

'ਲਹੌਰੀਏ' ਨਾਲ ਕੀਤੀ ਫਿਲਮੀ ਕਰੀਅਰ ਦੀ ਸ਼ੁਰੂਆਤ
ਨਿਮਰਤ ਖਹਿਰਾ ਨੇ 'ਰੇਡੀਓ ਮਿਰਚੀ ਮਿਊਜ਼ਿਕ ਐਵਾਰਡ' ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ 2017 'ਚ 'ਲਹੌਰੀਏ' ਫਿਲਮ ਰਾਹੀਂ ਕੀਤੀ, ਜਿਸ 'ਚ ਉਨ੍ਹਾਂ ਨੇ ਅਮਰਿੰਦਰ ਗਿੱਲ ਦੀ ਭੈਣ ਦਾ ਕਿਰਦਾਰ ਨਿਭਾਇਆ। ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ, ਜਿਸ ਦੇ ਸਦਕਾ ਅੱਜ ਇਸ ਫਿਲਮ ਦਾ ਨਾਂ ਪੰਜਾਬੀ ਦੀਆਂ ਟੌਪ ਫਿਲਮਾਂ 'ਚ ਆਉਂਦਾ ਹੈ।

PunjabKesari

ਇਸ ਫਿਲਮ ਤੋਂ ਬਾਅਦ ਨਿਮਰਤ ਖਹਿਰਾ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ। ਇਸ ਤੋਂ ਬਾਅਦ ਨਿਮਰਤ ਦੀ ਤਰਸੇਮ ਜੱਸੜ ਨਾਲ 'ਅਫਸਰ' ਫਿਲਮ ਆਈ ਸੀ, ਜਿਸ ਨੂੰ ਦਰਕਸ਼ਾਂ ਦਾ ਮਿਲਦਾ-ਜੁਲਦਾ ਹੀ ਹੁੰਗਾਰਾ ਮਿਲਿਆ ਸੀ।

PunjabKesari

'ਇਸ਼ਕ ਕਚਹਿਰੀ' ਗੀਤ ਨਾਲ ਮਿਲੀ ਪਛਾਣ 
ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਨਾਲ ਮਿਲੀ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਤੋਂ ਇਲਾਵਾ ਨਿਮਰਤ ਖਹਿਰਾ ਨੇ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ.ਜੇ ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।

PunjabKesari

ਇਨ੍ਹਾਂ ਗੀਤਾਂ ਲਈ ਜਾਣੀ ਜਾਂਦੀ ਹੈ ਨਿਮਰਤ ਖਹਿਰਾ 
ਨਿਮਰਤ ਖਹਿਰਾ ਇਕ ਪੰਜਾਬੀ ਗਾਇਕਾ ਅਤੇ ਅਭਿਨੇਤਰੀ ਹੈ, ਜੋ ਆਪਣੇ ਗੀਤ 'ਐੱਸ ਪੀ ਦੇ ਰੈਂਕ ਵਰਗੀ', 'ਦੁਬਈ ਵਾਲੇ ਸ਼ੇਖ' ਅਤੇ 'ਸੂਟ' ਵਰਗੇ ਗੀਤਾਂ ਲਈ ਜਾਣੀ ਜਾਂਦੀ ਹੈ।

PunjabKesari

ਵਿਵਾਦ ਨਾਲ ਵੀ ਜੁੜ ਚੁੱਕਾ ਨਾਤਾ
ਸਾਲ 2017 'ਚ ਨਿਮਰਤ ਖਹਿਰਾ ਦਾ ਗੀਤ 'ਡਿਜ਼ਾਇਨਰ' ਆਇਆ ਸੀ, ਜਿਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ZWirek2eats ਨੇ ਗੀਤ ਦੇ ਸੰਗੀਤ ਨਿਰਦੇਸ਼ਕ ਦੀਪ ਜੰਡੂ 'ਤੇ 'ਨਾਇਟ ਇਨ ਦੁਬਈ' ਦੇ ਸੰਗੀਤ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਸੀ।

PunjabKesari

'ਚੱਲ ਮੇਰਾ ਪੁੱਤ' ਦੇ ਗੀਤ ਨੂੰ ਸ਼ਿੰਗਾਰ ਚੁੱਕੀ ਹੈ ਨਿਮਰਤ
ਅਮਰਿੰਦਰ ਗਿੱਲ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚੱਲ ਮੇਰਾ ਪੁੱਤ' 'ਚ ਨਿਮਰਤ ਖਹਿਰਾ ਦੀ ਮਿੱਠੜੀ ਆਵਾਜ਼ 'ਚ ਗੀਤ ਸੁਣਨ ਨੂੰ ਮਿਲਿਆ। ਜੀ ਹਾਂ, ਇਸ ਫਿਲਮ ਦਾ ਗੀਤ 'ਬੱਦਲਾਂ ਦੇ ਕਾਲਜੇ' ਨਿਮਰਤ ਖਹਿਰਾ ਤੇ ਅਮਰਿੰਦਰ ਗਿੱਲ ਦੀ ਆਵਾਜ਼ 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News