ਦਿਲ ਦੇ ਦਰਦਾਂ ਨੂੰ ਬਿਆਨ ਕਰਦੈ ਨਿਮਰਤ ਖਹਿਰਾ ਦਾ ਗੀਤ ''ਸੁਪਨਾ ਲਾਵਾਂ ਦਾ''

11/29/2019 12:33:05 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੇ ਨਵੇਂ ਸਿੰਗਲ ਟਰੈਕ 'ਸੁਪਨਾ ਲਾਵਾਂ ਦਾ' ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਦਰਦ ਭਰੇ ਗੀਤ ਨੂੰ ਨਿਮਰਤ ਖਹਿਰਾ ਨੇ ਆਪਣੀ ਦਮਦਾਰ ਤੇ ਖੂਬਸੂਰਤ ਆਵਾਜ਼ ਨਾਲ ਬਾਕਮਾਲ ਗਾਇਆ ਹੈ। ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ 'ਸੁਪਨਾ ਲਾਵਾਂ ਦਾ' ਗੀਤ ਦੇ ਬੋਲ ਗਿਫਟੀ ਨੇ ਲਿਖੇ ਹਨ, ਜਦੋਂਕਿ ਪ੍ਰੀਤ ਹੁੰਦਲ ਨੇ ਆਪਣੇ ਮਿਊਜ਼ਿਕ ਨਾਲ ਚਾਰ ਚੰਨ ਲਗਾਏ ਹਨ। ਗੀਤ ਦਾ ਸ਼ਾਨਦਾਰ ਵੀਡੀਓ Bhinder Burj ਵੱਲੋਂ ਬਣਾਇਆ ਗਿਆ ਹੈ। ਇਸ ਗੀਤ ਦੇ ਬੋਲਾਂ ਨੂੰ ਵੀਡੀਓ ਦੇ ਰਾਹੀਂ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ 'ਚ ਅਦਾਕਾਰੀ ਵੀ ਖੁਦ ਨਿਮਰਤ ਖਹਿਰਾ ਨੇ ਕੀਤੀ ਹੈ।


ਦੱਸ ਦਈਏ ਕਿ 'ਸੁਪਨਾ ਲਾਵਾਂ ਦਾ' ਗੀਤ 'ਚ ਨਿਮਰਤ ਖਹਿਰਾ ਨੇ ਉਸ ਕੁੜੀ ਦੇ ਦਰਦ ਨੂੰ ਬਿਆਨ ਕੀਤਾ ਹੈ, ਜੋ ਦੇਸ਼ ਦੇ ਸਿਪਾਹੀ ਨਾਲ ਮੰਗੀ ਹੋਈ ਹੈ ਅਤੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ ਪਰ ਦੇਸ਼ ਦੀ ਰੱਖਿਆ ਕਰਦੇ ਹੋਏ ਉਸ ਦਾ ਹੋਣ ਵਾਲਾ ਪਤੀ ਸ਼ਹੀਦ ਹੋ ਜਾਂਦਾ ਹੈ ਅਤੇ ਮੁਟਿਆਰ ਦਾ ਵਿਆਹ ਕਰਵਾਉਣ ਦਾ ਸੁਪਨਾ ਟੁੱਟ ਜਾਂਦਾ ਹੈ। 'ਸੁਪਨਾ ਲਾਵਾਂ ਦਾ' ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਨਿਮਰਤ ਖਹਿਰਾ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫਿਲਮ 'ਚ ਵੀ ਕਾਫੀ ਸਰਗਰਮ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News