ਨਿਮਰਤ ਖਹਿਰਾ ਦਾ ਨਵਾਂ ਗੀਤ ‘ਸੁਪਨਾ ਲਾਵਾਂ ਦਾ’ ਜਲਦ ਹੋਵੇਗਾ ਰਿਲੀਜ਼

9/8/2019 9:45:53 AM

ਜਲੰਧਰ(ਬਿਊਰੋ)- ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਸੁਰੀਲੀ ਆਵਾਜ਼ ਨਿਮਰਤ ਖਹਿਰਾ ਜਲਦ ਹੀ ਆਪਣੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ਲੈ ਕੇ ਆ ਰਹੀ ਹੈ। ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਸੁਫਨਾ ਲਾਵਾਂ ਦਾ’ ਕਮਿੰਗ ਸੂਨ । ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ ਦਿਸੀਆਂ ਨਾਂ ਧੁੱਪਾਂ ਤੰਦਰੇ ਚੋਂ ਸੁਣਿਆ ਨੀਂ ਰੌਲ਼ਾ ਕਾਵਾਂ ਦਾ, ਅੱਜ ਦਿਨ ਚੜ੍ਹਦੇ ਤਕ ਸੌਂ ਲਿਆ ਵੇ, ਸੁਪਨਾ ਸੀ ਆ ਗਿਆ ਲਾਵਾਂ ਦਾ… ”

 
 
 
 
 
 
 
 
 
 
 
 
 
 

Next song || Supna laavan da ਦਿਸੀਆਂ ਨਾਂ ਧੁੱਪਾਂ ਤੰਦਰੇ ਚੋਂ, ਸੁਣਿਆ ਨੀਂ ਰੌਲ਼ਾ ਕਾਵਾਂ ਦਾ, ਅੱਜ ਦਿਨ ਚੜਦੇ ਤਕ ਸੌਂ ਲਿਆ ਵੇ, ਸੁਪਨਾ ਸੀ ਆ ਗਿਆ ਲਾਵਾਂ ਦਾ...

A post shared by Nimrat Khaira (@nimratkhairaofficial) on Sep 7, 2019 at 5:18am PDT


ਇਸ ਗੀਤ ਦੇ ਟਾਈਟਲ ਤੋਂ ਸਾਫ ਹੈ ਕਿ ਇਸ ਗੀਤ ‘ਚ ਉਹ ਵਿਆਹ ਦੀ ਰਸਮ ਲਾਵਾਂ ਦੀ ਗੱਲ ਕੀਤੀ ਜਾਵੇਗੀ। ਫਿਲਹਾਲ ਗੀਤ ਦੇ ਬੋਲ ਅਤੇ ਮਿਊਜ਼ਿਕ ਕਿਸ ਨੇ ਦਿੱਤਾ ਹੈ ਇਸ ਬਾਰੇ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News