ਜਲਦ ਰਿਲੀਜ਼ ਹੋਵੇਗਾ ਨਿੰਜਾ ਦਾ ਨਵਾਂ ਗੀਤ ''ਬੇਗਾਨਾ''

7/9/2019 12:35:41 PM

ਜਲੰਧਰ (ਬਿਊਰੋ) - ਆਪਣੇ ਸੁਰੀਲੇ ਤੇ ਹਿੱਟ ਗੀਤਾਂ ਰਾਹੀਂ ਸਰੋਤਿਆਂ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਗਾਇਕ ਨਿੰਜਾ ਨੇ ਆਪਣੇ ਨਵੇਂ ਗੀਤ 'ਬੇਗਾਨਾ' ਦੀ ਅਨਾਊਂਸਮੈਂਟ ਕੀਤੀ ਹੈ। ਨਿੰਜਾ ਨੇ ਇਸ ਨਵੇਂ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪੋਸਟਰ ਮੁਤਾਬਕ ਨਿੰਜਾ ਦਾ ਇਹ ਗੀਤ ਰੋਮਾਂਟਿਕ ਸੈਡ ਗੀਤ ਲੱਗਦਾ ਹੈ। ਦੱਸ ਦਈਏ ਕਿ ਨਿੰਜਾ ਦੇ 'ਬੇਗਾਨਾ' ਗੀਤ ਨੂੰ ਸੁੱਖ ਸੰਧੂ ਨੇ ਲਿਖਿਆ ਹੈ ਅਤੇ ਮਿਊਜ਼ਿਕ ਬੀਟ ਇੰਸਪੈਕਟਰ ਨੇ ਤਿਆਰ ਕੀਤਾ ਹੈ। ਓਮੇਸ਼ ਕਰਮਾਵਾਲਾ ਦੀ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਬਣਾਈ ਹੈ।ਇਸ ਗੀਤ 'ਚ ਨਿੰਜਾ ਦੇ ਨਾਲ ਖੂਬਸੂਰਤ ਮਾਡਲ ਚਾਂਦਨੀ ਫੀਚਰ ਕਰੇਗੀ।

 
 
 
 
 
 
 
 
 
 
 
 
 
 

Sony Music presents Poster of #Begana Song Model @aslichandni Lyrics @ursukhsandhu Music @beatinspectormusic3 Directed by @preetsinghdirector Presentation @umeshkarmawala Poster #wahegurufilms

A post shared by NINJA™ (@its_ninja) on Jul 8, 2019 at 4:55am PDT


ਦੱਸਣਯੋਗ ਹੈ ਕਿ ਗਾਇਕ ਨਿੰਜਾ ਦਾ ਇਸ ਤੋਂ ਪਹਿਲਾਂ 'ਟਰੇਸ ਅਮੋਰ' ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਪੰਜਾਬੀ ਗਾਇਕੀ ਦੇ ਨਾਲ-ਨਾਲ ਨਿੰਜਾ ਪੰਜਾਬੀ ਫਿਲਮਾਂ 'ਚ ਵੀ ਕਾਫੀ ਸਰਗਰਮ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਵੀਂ ਫਿਲਮ 'ਗੁੱਡ ਲੱਕ ਜੱਟਾ' ਦੀ ਅਨਾਊਂਸਮੈਟ ਕੀਤੀ ਹੈ, ਜਿਸ 'ਚ ਉਨ੍ਹਾਂ ਨਾਲ ਰੁਬੀਨਾ ਬਾਜਵਾ ਤੇ ਨਾਇਕਰਾ ਕੌਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੀਆਂ। ਇਸ ਫਿਲਮ ਦੀ ਸ਼ੂਟਿੰਗ 7 ਅਗਸਤ ਤੋਂ ਲੰਡਨ 'ਚ ਸ਼ੁਰੂ ਹੋ ਰਹੀ ਹੈ। ਇਸ ਫਿਲਮ ਨੂੰ ਵਿਕਰਮ ਥੋਰੀ ਡਾਇਰੈਕਟ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News