ਨਿੰਜਾ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲੇ ਇਸ ਸ਼ਖਸ ਨੇ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ

11/1/2019 11:23:27 AM

ਜਲੰਧਰ (ਬਿਊਰੋ) — 'ਅੜਬ ਮੁਟਿਆਰਾਂ' ਦੀ ਸਫਲਤਾ ਤੋਂ ਬਾਅਦ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਸੁਰਖੀਆਂ 'ਚ ਆਉਣ ਦਾ ਕਾਰਨ ਉਨ੍ਹਾਂ ਦੀ ਨਵੀਂ ਕਾਰ ਹੈ। ਜੀ ਹਾਂ, ਹਾਲ ਹੀ 'ਚ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਮੇਸ਼ ਕਰਮਾਂਵਾਲਾ ਇਕ ਕਾਰ ਨਾਲ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਨਿੰਜਾ ਨੇ ਲਿਖਿਆ ''ਇਹ ਉਮੇਸ਼ ਕਰਮਾਂਵਾਲਾ ਨੇ ਲੈ ਕੇ ਦਿੱਤੀ ਹੈ।'' ਇਸ ਦੇ ਜਵਾਬ 'ਚ ਉਮੇਸ਼ ਨੇ ਕਿਹਾ ਕਿ ''ਆਜੋ ਭਾਜੀ ਵੇਟ ਕਰ ਰਿਹਾ ਹਾਂ।'' ਨਿੰਜਾ ਨੂੰ ਸ਼ਾਇਦ ਉਮੇਸ਼ ਕਰਮਾਂਵਾਲਾ ਨੇ ਇਹ ਗੱਡੀ ਲੈ ਕੇ ਦਿੱਤੀ ਹੈ। ਇਸ 'ਤੇ ਰਣਜੀਤ ਬਾਵਾ ਨੇ ਨਿੰਜਾ ਨੂੰ ਵਧਾਈ ਵੀ ਦਿੱਤੀ ਹੈ।


ਨਿੰਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ, ਜਿਨ੍ਹਾਂ 'ਚ 'ਰੋਈ ਨਾਂ', 'ਤੇਰੇ ਬਿਨ', 'ਆਦਤ' ਆਦਿ ਗੀਤ ਸ਼ਾਮਲ ਹਨ। ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਹ ਮੱਲਾਂ ਮਾਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਅੜਬ ਮੁਟਿਆਰਾਂ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ।

ਇਸ ਤੋਂ ਇਲਾਵਾ 'ਦੂਰਬੀਨ' ਫਿਲਮ 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ। ਇਸ ਤੋਂ ਇਲਾਵਾ ਹੁਣ ਨਿੰਜਾ 'ਜ਼ਿੰਦਗੀ ਜਿੰਦਾਬਾਦ' 'ਚ ਮੈਂਡੀ ਤੱਖਰ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਇਹ ਫਿਲਮ ਉਨ੍ਹਾਂ ਦੀ ਹੀ ਲਿਖਤ ਹੈ, ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ।

ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੋਣ ਵਾਲੀ ਹੈ, ਜਿਸ 'ਚ ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁਖਦੀਪ ਸੁਖ, ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ, ਅੰਮ੍ਰਿਤ ਐਂਬੀ, ਸੈਮਿਉਲ ਜੌਹਨ, ਅਨੀਤਾ ਮੀਤ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News