ਸੰਗਤਾਂ ਨੂੰ ਨਿਹਾਲ ਕਰ ਰਿਹੈ ਨਿਰਮਲ ਸਿੱਧੂ ਦਾ ਧਾਰਮਿਕ ਗੀਤ ''ਚੰਨ ਚੜ੍ਹਿਆ ਨਨਕਾਣੇ'' (ਵੀਡੀਓ)

11/4/2019 11:10:15 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਨਿਰਮਲ ਸਿੱਧੂ ਇਕ ਲੰਮੇ ਅਰਸੇ ਬਾਅਦ ਆਪਣੀ ਨਵੀਂ ਪੇਸ਼ਕਸ਼ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਜੀ ਹਾਂ ਉਹ ਧਾਰਮਿਕ ਗੀਤ 'ਚੰਨ ਚੜ੍ਹਿਆ ਨਨਕਾਣੇ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਧਾਰਮਿਕ ਗੀਤ 'ਚ ਉਹ ਬਾਬਾ ਨਾਨਕ ਦੇਵ ਜੀ ਦੇ ਜਨਮ ਸਮੇਂ ਦੀਆਂ ਸਿਫਤਾਂ ਕਰਦੇ ਨਜ਼ਰ ਰਹੇ ਹਨ। 'ਚੰਨ ਚੜ੍ਹਿਆ ਨਨਕਾਣੇ' ਅਜਿਹਾ ਧਾਰਮਿਕ ਗੀਤ ਹੈ, ਜਿਸ ਨੂੰ ਸੁਣ ਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ। ਇਸ ਧਾਰਮਿਕ ਗੀਤ ਦੇ ਬੋਲ ਲੱਖਾ ਸਿੰਘ ਸਲੇਮਪੁਰੀਆ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਮਿਊਜ਼ਿਕ SSS ਨੇ ਦਿੱਤਾ ਹੈ। ਡਿਸਟਿਕ ਫਿਲਮਸ ਵੱਲੋਂ ਇਸ ਧਾਰਮਿਕ ਗੀਤ ਦੀ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਇਸ ਧਾਰਮਿਕ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਸੈਲੀਬ੍ਰੇਟੀਜ਼ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਧਾਰਮਿਕ ਗੀਤ ਅਤੇ ਸ਼ਬਦ ਕੱਢ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News