''ਦੰਗਲ'' ਦੇ ਨਿਰਦੇਸ਼ਕ ਇਸ ਮਸ਼ਹੂਰ ਕਿਤਾਬ ''ਤੇ ਬਣਾਉਣਗੇ ਫਿਲਮ

5/16/2017 3:22:27 PM

ਮੁੰਬਈ— ਨਿਰਦੇਸ਼ਕ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ''ਚ ਬਣੀ ਫਿਲਮ ''ਦੰਗਲ'' ਇਨ੍ਹੀਂ ਦਿਨੀਂ ਬਾਕਸ ਆਫਿਸ ''ਤੇ ਧਮਾਲਾਂ ਪਾ ਰਹੀ ਹੈ। ਸੂਤਰਾਂ ਮੁਤਾਬਕ ''ਦੰਗਲ'' ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਸਾਲ 2012 ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਵਰੁਣ ਅਗਰਵਾਲ ਦੀ ਕਿਤਾਬ ''How I Braved Anu Aunty & Co-Founded a Million Dollar ।'' ਨੂੰ ਪਰਦੇ ''ਤੇ ਲਿਆਉਣ ਦੀ ਤਿਆਰੀਆਂ ''ਚ ਲੱਗ ਗਏ ਹਨ। ਇਸ ਫਿਲਮ ਨੂੰ ਰੌਨੀ ਸਕਰੂਆਲਾ, ਸਿਧਾਰਥ ਰਾਏ ਕਪੂਰ ਆਪਣੇ ਬੈਨਰ ਆਰ. ਐਸ. ਵੀ. ਪੀ. ਅਤੇ ਰਾਏ ਕਪੂਰ ਫਿਲਮਸ ਹੇਠ ਪੇਸ਼ ਕਰਨਗੇ।

ਰਾਏ ਕਪੂਰ ਫਿਲਮਸ ਨੇ ਆਪਣੇ ਇਕ ਬਿਆਨ ''ਚ ਕਿਹਾ, ''''ਅਸੀਂ ਨਿਤੇਸ਼ ਨਾਲ ਵਰੁਣ ਦੀ ਅਵਿਸ਼ਾਵਾਸ ਰੂਪ ਨਾਲ ਇਸ ਕਿਤਾਬ ਨੂੰ ਫਿਲਮ ਦੇ ਰੂਪ ''ਚ ਪਰਦੇ ''ਤੇ ਲਿਆਉਣ ਦੇ ਸਹਿਯੋਗ ਲਈ ਬਹੁਤ ਉਤਸਾਹਿਤ ਹਾਂ।'''' ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਆਧੁਨਿਕ ਭਾਰਤ ''ਚ ਪ੍ਰਗਤੀ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ''ਤੇ ਵੀ ਪ੍ਰਕਾਸ਼ ਪਾਵੇਗੀ। ਇਸ ''ਚ ਮੈਡੀਕਲ, ਐਮ. ਬੀ. ਏ. ਅਤੇ ਇੰਨਜੀਰਿੰਗ ਡਿਗਰੀ ਧਾਰਕਾਂ ਦਾ ਗਰੁਪ ਆਪਣੇ ਸਟਾਰਟਅੱਪ ਨਾਲ ਕਿਸ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਤਸਾਹਿਤ ਹਨ। ਇਹ ਕਿਤਾਬ ਬੇਗਲੁਰੂ ਦੀ ਇਕ ਸੱਚੀ ਕਹਾਣੀ ''ਤੇ ਆਧਾਰਿਤ ਹੈ ਜਿਸ ''ਚ ਨੋਜਵਾਨ ਪੀੜੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਲੇਖਕ ਵੱਲੋਂ ਕਹੀ ਇਸ ਗੱਲ ''ਤੇ ਅਮਲ ਕਰਦੇ ਦਿਖਾਈ ਦਿੰਦੇ ਹਨ ਕਿ ''ਛਲਾਂਗ ਲਗਾਓ ਫਿਰ ਸੋਚੋ''।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News