ਅਕਸ਼ੈ ਦੇ ਵਾਇਰਲ ਮੈਸੇਜ ਨੂੰ ਲੈ ਕੇ ਅਸਲ ਸੱਚਾਈ ਆਈ ਸਾਹਮਣੇ

12/2/2019 3:53:29 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੇ ਨਾਂ ਤੋਂ ਇਕ ਮੈਸੇਜ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੇ ਨਾਥੂਰਾਮ ਗੋਡਸੇ ਦਾ ਅੰਤਿਮ ਬਿਆਨ ਵੀ ਪੜਨ ਦੀ ਅਪੀਲ ਕੀਤੀ ਹੈ, ਜਿਸ 'ਚ ਗੋਡਸੇ ਨੇ ਦੱਸਿਆ ਸੀ ਕਿ ਉਸ ਨੇ ਆਖਿਰ ਗਾਂਧੀ ਦੀ ਹੱਤਿਆ ਕਿਉਂ ਕੀਤੀ ਸੀ? ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਵਾਇਰਲ ਹੋ ਰਹੀ ਪੋਸਟ 'ਚ ਇਹ ਹੈ ਬਿਆਨ
ਇਸ ਪੋਸਟ 'ਚ ਲਿਖਿਆ ਹੈ, ''ਮੈਂ ਇਹ ਨਹੀਂ ਕਹਿੰਦਾ ਕਿ ਗੋਡਸੇ ਵਲੋਂ ਗਾਂਧੀ ਦੀ ਹੱਤਿਆ ਕਰਨੀ ਸਹੀ ਹੈ ਜਾਂ ਗਲਤ ਸੀ ਪਰ ਇੰਨ੍ਹਾ ਜ਼ਰੂਰ ਕਹਾਂਗਾ ਕਿ ਇਤਿਹਾਸ ਦੀਆਂ ਕਿਤਾਬਾਂ 'ਚ ਗੋਡਸੇ ਨੂੰ ਗਾਂਧੀ ਦਾ ਹਥਿਆਰਾ ਪੜਾਉਣ ਦੇ ਨਾਲ-ਨਾਲ ਗੋਡਸੇ ਦਾ ਅੰਤਿਮ ਬਿਆਨ ਵੀ ਪੜਾਓ ਕਿ ਉਸ ਨੇ ਗਾਂਧੀ ਦੀ ਹੱਤਿਆ ਕਿਉਂ ਕੀਤੀ ਸੀ? ਬਾਕੀ ਸਹੀ ਗਲਤ ਦਾ ਫੈਸਲਾ ਆਉਣ ਵਾਲੀ ਪੀੜ੍ਹੀ ਖੁਦ ਆਪ ਕਰ ਲਵੇਗੀ।''


ਕੀ ਹੈ ਸੱਚਾਈ
ਪੜਤਾਲ 'ਚ ਪਤਾ ਲੱਗਾ ਕਿ ਸੋਸ਼ਲ ਮੀਡੀਆ ਦਾ ਝੂਠਾ ਦਾਅਵਾ ਹੈ। ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਕਸ਼ੈ ਨੇ ਟਵੀਟ ਕਰਕੇ ਇਹ ਗੱਲ ਆਖੀ ਹੈ ਪਰ ਉਨ੍ਹਾਂ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ।

ਅਕਸ਼ੈ ਕੁਮਾਰ ਦਾ ਆਧਿਕਾਰਿਤ ਟਵੀਟ ਅਕਾਊਂਟ ਇਥੇ ਦੇਖਿਆ ਜਾ ਸਕਦਾ ਹੈ।
ਅਕਸ਼ੈ ਕੁਮਾਰ ਦਾ ਆਧਿਕਾਰਿਤ ਟਵਿਟਰ ਅਕਾਊਂਟ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਨੇ ਨਾਥੂਰਾਮ ਗੋਡਸੇ ਨੂੰ ਲੈ ਕੇ ਕਦੇ ਕੋਈ ਬਿਆਨ ਹੀ ਨਹੀਂ ਦਿੱਤਾ। ਕਿਸੇ ਭਰੋਸੇਯੋਗ ਮੀਡੀਆ ਸੰਸਥਾ ਨੇ ਵੀ ਉਨ੍ਹਾਂ ਦੇ ਹਵਾਲੇ ਤੋਂ ਕਦੇ ਕੁਝ ਅਜਿਹਾ ਨਹੀਂ ਲਿਖਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News