ਇਸ ਐਕਟਰ ਨੂੰ ਡੇਟ ਕਰ ਰਹੀ ਹੈ ਕ੍ਰਿਤੀ ਖਰਬੰਦਾ, ਖੁਦ ਕੀਤਾ ਖੁਲਾਸਾ

11/20/2019 9:34:27 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਜਲਦ ਹੀ ਫਿਲਮ 'ਪਾਗਲਪੰਤੀ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਹੀ ਕ੍ਰਿਤੀ ਖਰਬੰਦਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਖੁਲਾਸੇ ਕੀਤੇ ਹਨ, ਜਿਸ ਕਾਰਨ ਉਹ ਸੁਰਖੀਆਂ 'ਚ ਆ ਗਈ ਹੈ। ਅਸਲ 'ਚ ਹੁਣ ਕ੍ਰਿਤੀ ਨੇ ਖੁਦ ਮੰਨ ਲਿਆ ਹੈ ਕਿ ਉਹ 'ਪਾਗਲਪੰਤੀ' ਦੇ ਕੋ-ਸਟਾਰ ਪੁਲਕਿਤ ਸਮਰਾਟ ਨੂੰ ਡੇਟ ਕਰ ਰਹੀ ਹੈ। ਪਹਿਲਾਂ ਕ੍ਰਿਤੀ ਤੇ ਪੁਲਕਿਤ ਦੀ ਡੇਟਿੰਗ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਜਾ ਰਿਹਾ ਸੀ ਪਰ ਹੁਣ ਸਪੱਸ਼ਟ ਹੋ ਗਿਆ ਹੈ।

Image result for No Qualms Admitting That I Am Dating Pulkit Samrat : Kriti Kharbanda

ਇਕ ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਕ੍ਰਿਤੀ ਨੇ ਦੱਸਿਆ, ''ਇਹ ਅਫਵਾਹ ਨਹੀਂ ਹੈ। ਉਨ੍ਹਾਂ ਕਿਹਾ ਅਸੀਂ ਇਕ-ਦੂਸਰੇ ਨੂੰ ਡੇਟ ਕਰ ਰਹੇ ਹਾਂ। ਇਮਾਨਦਾਰੀ ਨਾਲ, ਮੈਂ ਪਹਿਲਾਂ ਆਪਣੇ ਪੇਰੈਂਟਸ ਨੂੰ ਦੱਸਣਾ ਚਾਹੁੰਦੀ ਸੀ ਤੇ ਜਦੋਂ ਤੁਸੀਂ ਕਿਸੇ ਨੂੰ ਦੇਖਦੇ ਹੋ ਤਾਂ ਮੈਨੂੰ ਲਗਦਾ ਹੈ ਕਿ ਹਰ ਚੀਜ਼ ਦਾ ਇਕ ਟਾਈਮ ਹੁੰਦਾ ਹੈ, ਜਦੋਂ ਤੁਸੀਂ ਉਸ ਦੇ ਬਾਰੇ ਗੱਲਬਾਤ ਕਰਨ 'ਚ ਕੰਫਰਟੇਬਲ ਹੁੰਦੇ ਹੋ।''

Image result for No Qualms Admitting That I Am Dating Pulkit Samrat : Kriti Kharbanda
ਕ੍ਰਿਤੀ ਨੇ ਅੱਗੇ ਕਿਹਾ, ''ਕਦੇ-ਕਦੇ ਇਸ 'ਚ ਪੰਜ ਸਾਲ ਵੀ ਲੱਗ ਸਕਦੇ ਹਨ ਤੇ ਕਦੇ ਇਹ ਪੰਜ ਮਹੀਨਿਆਂ 'ਚ ਵੀ ਹੋ ਸਕਦਾ ਹੈ। ਸਾਡੇ ਮਾਮਲੇ 'ਚ ਇਹ ਪੰਜ ਮਹੀਨਿਆਂ 'ਚ ਹੋਇਆ ਪਰ ਮੈਂ ਖੁਸ਼ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਕਬੂਲ ਕਰਨ 'ਚ ਕੋਈ ਦਿੱਕਤ ਨਹੀਂ ਹੈ ਕਿ ਮੈਂ ਪੁਲਕਿਤ ਸਮਰਾਟ ਨੂੰ ਡੇਟ ਕਰ ਰਹੀ ਹਾਂ।''

Image result for No Qualms Admitting That I Am Dating Pulkit Samrat : Kriti Kharbanda
ਜ਼ਿਕਰਯੋਗ ਹੈ ਕਿ ਪੁਲਕਿਤ 22 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਪਾਗਲਪੰਤੀ' 'ਚ ਵੀ ਕ੍ਰਿਤੀ ਨਾਲ ਦਿਖਾਈ ਦੇਣਗੇ।

Image result for No Qualms Admitting That I Am Dating Pulkit Samrat : Kriti Kharbandaਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News