PICS: ਸ਼ਾਹਰੁਖ ਖਾਨ ਦੀ ਭੈਣ ਪਾਕਿਸਤਾਨ ਦੇ ਪੇਸ਼ਾਵਰ ਤੋਂ ਲੜੇਗੀ ਚੋਣਾਂ

6/8/2018 12:56:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਚਾਚੇ ਦੀ ਭੈਣ ਪਾਕਿਸਤਾਨ ਦੇ ਪੇਸ਼ਾਵਰ ਦੀਆਂ ਆਮ ਚੋਣਾਂ ਲੜਣ ਜਾ ਰਹੀ ਹੈ। ਨੂਰਜਹਾਂ ਖੈਬਰ ਪਖਤੂਨਖਵਾ, ਅਸੈਂਬਲੀ ਤੋਂ ਬਤੌਰ ਆਜ਼ਾਦ ਉਮੀਦਵਾਰ ਵਜੋਂ ਮੈਦਾਨ 'ਚ ਉਤਰੇਗੀ।

PunjabKesari

ਜਾਣਕਾਰੀ ਮੁਤਾਬਕ ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਲਈ ਵੋਟਾਂ ਹੋਣਗੀਆਂ। ਰਿਪੋਰਟ ਮੁਤਾਬਕ ਨੂਰ ਆਪਣੇ ਪਰਿਵਾਰ ਨਾਲ ਸ਼ਾਹ ਵਾਲੀ ਕਤਾਲ ਖੇਤਰ 'ਚ ਰਹਿੰਦੀ ਹੈ। ਇਹ ਇਲਾਕਾ ਕਿੱਸਾ ਖਵਾਨੀ ਬਾਜ਼ਾਰ ਦੇ ਨੇੜੇ ਹੈ।

PunjabKesari

ਨੂਰ ਭਾਰਤ 'ਚ ਸ਼ਾਹਰੁਖ ਖਾਨ ਨੂੰ ਮਿਲਣ 2 ਵਾਰ ਆ ਚੁੱਕੀ ਹੈ। ਦੋਹਾਂ ਪਰਿਵਾਰਾਂ ਵਿਚਕਾਰ ਕਾਫੀ ਚੰਗੇ ਰਿਸ਼ਤੇ ਦੱਸੇ ਜਾਂਦੇ ਹਨ। ਨੂਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨਾਲ ਸਿਆਸੀ ਵਿਰਾਸਤ ਤੋਂ ਜੁੜੀ ਹੋਈ ਹੈ।

PunjabKesari

ਉਨ੍ਹਾਂ ਦੀ ਭੈਣ ਇਸ ਤੋਂ ਪਹਿਲਾਂ ਵੀ ਨੈਸ਼ਨਲ ਪਾਰਟੀ ਵਲੋਂ ਮਹਿਲਾ ਸੀਟ ਲਈ ਚੋਣਾਂ ਲੜ੍ਹ ਚੁੱਕੀ ਹੈ। ਸਾਲ 1947 'ਚ ਭਾਰਤ-ਪਾਕਿ ਦੀ ਵੰਡ ਦੌਰਾਨ ਸ਼ਾਹਰੁਖ ਦੇ ਪਿਤਾ ਮੀਰ ਤਾਜ ਮੁਹੰਮਦ ਦਿੱਲੀ ਆ ਗਏ ਸਨ ਪਰ ਚਾਚਾ ਗੁਲਾਮ ਮੁਹੰਮਦ ਨੇ ਪਾਕਿਸਤਾਨ 'ਚ ਹੀ ਰਹਿਣ ਦਾ ਫੈਸਲਾ ਕੀਤਾ ਸੀ।

PunjabKesari

ਗੁਲਾਮ ਮੁਹੰੰਮਦ ਦੇ 2 ਬੇਟੇ (ਮੰਸੂਰ ਖਾਨ ਅਤੇ ਮਕਸੂਦ ਖਾਨ) ਅਤੇ ਇਕ ਬੇਟੀ 'ਨੂਰ' ਹੈ।

PunjabKesari 
1978 'ਚ ਸ਼ਾਹਰੁਖ ਪਹਿਲੀ ਵਾਰ ਆਪਣੇ ਪਿਤਾ ਨਾਲ ਪੇਸ਼ਾਵਰ ਪਹੁੰਚੇ ਸਨ। ਉੱਥੇ ਨੂਰ 1997 'ਚ ਪਹਿਲੀ ਵਾਰ ਮੁੰਬਈ ਆਈ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News