ਸ਼ਰਧਾ ਮਗਰੋਂ ''ABCD-3'' ''ਚ ਇਸ ਡਾਂਸਿੰਗ ਕੁਈਨ ਦੀ ਐਂਟਰੀ

1/12/2019 10:15:07 AM

ਮੁੰਬਈ (ਬਿਊਰੋ) : ਰੈਮੋ ਡਿਸੂਜਾ ਦੀ ਡਾਂਸ ਫਿਲਮ ਸੀਰੀਜ਼ 'ਏ. ਬੀ. ਸੀ. ਡੀ.' ਦਾ ਤੀਜਾ ਪਾਰਟ ਜਲਦ ਹੀ ਫਲੋਰ 'ਤੇ ਆਉਣ ਵਾਲਾ ਹੈ। ਇਸ ਫਿਲਮ 'ਚ ਵਰੁਣ ਧਵਨ ਨਾਲ ਸ਼ਰਧਾ ਕਪੂਰ ਦੀ ਐਂਟਰੀ ਹੋ ਚੁੱਕੀ ਹੈ। ਹੁਣ ਫਿਲਮ 'ਚ ਵਰੁਣ ਤੇ ਸ਼ਰਧਾ ਨਾਲ ਡਾਂਸਿੰਗ ਕੁਈਨ ਨੋਰਾ ਫਤੇਹੀ ਵੀ ਡਾਂਸ ਫਲੋਰ 'ਤੇ ਧਮਾਲ ਮਚਾਉਂਦੀ ਨਜ਼ਰ ਆਉਣ ਵਾਲੀ ਹੈ। ਨੌਰਾ ਦਾ ਨਾਂ ਹਾਲ ਹੀ 'ਚ ਕੰਫਰਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੋਰਾ ਫਤੇਹੀ 'ਦਿਲਬਰ' ਤੇ 'ਕਮਰੀਆ' ਵਰਗੇ ਗੀਤਾਂ 'ਤੇ ਡਾਂਸ ਕਰਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ।  'ਏ. ਬੀ. ਸੀ. ਡੀ-3' 'ਚ ਆਪਣੀ ਐਂਟਰੀ ਬਾਰੇ ਨੋਰਾ ਫਤੇਹੀ ਨੇ ਹਾਲ ਹੀ 'ਚ ਕਿਹਾ, ''ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਐਕਸਾਈਟਿਡ ਹਾਂ। ਰੈਮੋ ਸਰ ਕਾਫੀ ਟੈਲੇਂਟਡ ਹਨ ਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਣਾ ਚਾਹੁੰਦੀ ਹਾਂ। ਮੈਂ ਵਰੁਣ-ਸ਼ਰਧਾ ਨਾਲ ਵੀ ਕੰਮ ਕਰਨ ਲਈ ਉਤਸੁਕ ਹਾਂ।''


ਦੱਸ ਦਈਏ ਕਿ ਇਸ ਫਿਲਮ ਤੋਂ ਇਲਾਵ ਨੋਰਾ ਫਤੇਹੀ ਜਲਦ ਹੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਵੀ ਡਾਂਸ ਮੂਵਜ਼ ਕਰਦੀ ਨਜ਼ਰ ਆਉਣ ਵਾਲੀ ਹੈ। 'ਏ. ਬੀ. ਸੀ. ਡੀ 3' ਦਾ ਤਾਂ ਪਤਾ ਨਹੀਂ ਪਰ ਨੋਰਾ ਫਤੇਹੀ ਦਾ ਡਾਂਸ ਉਸ ਤੋਂ ਪਹਿਲਾਂ ਈਦ 'ਤੇ ਆਉਣ ਵਾਲੀ 'ਭਾਰਤ' 'ਚ ਜ਼ਰੂਰ ਦੇਖਣ ਨੂੰ ਮਿਲੇਗਾ।ਰ 'ਚ ਇਨਸਾਫ ਮੰਗਣ ਵਾਲੇ ਲੋਕਾਂ 'ਚ ਸ਼ਾਮਲ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News