B''day Spl : ਲੰਬੇ ਸੰਘਰਸ਼ ਤੋਂ ਬਾਅਦ ਬਾਲੀਵੁੱਡ ਦੀ ''ਦਿਲਬਰ ਗਰਲ'' ਬਣੀ ਨੋਰਾ ਫਤੇਹੀ

2/6/2019 4:09:47 PM

ਜਲੰਧਰ (ਬਿਊਰੋ) — ਬਾਲੀਵੁੱਡ 'ਚ ਆਪਣੇ ਸੈਕਸੀ ਡਾਂਸ ਮੂਵ ਨਾਲ ਅੱਜ ਵੱਖਰੀ ਪਛਾਣ ਬਣਾ ਚੁੱਕੀ ਨੋਰਾ ਫਤੇਹੀ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਨੋਰਾ ਫਤੇਹੀ ਫਿਲਮਾਂ ਤੋਂ ਇਲਾਵਾ 'ਬਿੱਗ ਬੌਸ 9' ਦੀ ਵਾਈਲਡ ਕਾਰਡ ਮੁਕਾਬਲੇਬਾਜ਼ ਰਹਿ ਚੁੱਕੀ ਹੈ। ਇਕ ਇੰਟਰਵਿਊ ਦੌਰਾਨ ਨੋਰਾ ਫਤੇਹੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਦੇ ਸੰਘਰਸ਼ ਬਾਰੇ ਦੱਸਿਆ ਸੀ।

PunjabKesari

ਨੋਰਾ ਨੇ ਕਿਹਾ ਸੀ ਕਿ ਮੇਰੀ ਪਹਿਲੀ ਜੌਬ ਕੈਨੇਡਾ ਦੇ ਇਕ ਜੈਂਟਸ ਸ਼ੌਪਿੰਗ ਮੌਲ 'ਚ ਸੀ। ਉਸ ਸਮੇਂ ਮੈਂ ਹਾਈ ਸਕੂਲ ਸੀ। ਨੋਰਾ ਮੁਤਾਬਕ, ਮੈਨੂੰ ਸਟੋਰ ਦੀ ਜਿੰਮੇਦਾਰੀ ਦਿੱਤੀ ਗਈ ਸੀ। ਮੇਰੀ ਪਹਿਲੀ ਸੈਲਰੀ 1000 ਹਜ਼ਾਰ ਡਾਲਰ ਸੀ। ਨੋਰਾ ਨੇ ਦੱਸਿਆ ਸੀ ਕਿ ਇਸ ਨੌਕਰੀ ਤੋਂ ਬਾਅਦ ਮੈਨੂੰ ਟੈਲੀਕਾਸਟ ਦੀ ਨੌਕਰੀ ਮਿਲੀ ਸੀ।

PunjabKesari

ਇਹ ਨੌਕਰੀ ਮੈਂ 6 ਮਹੀਨੇ ਤੱਕ ਹੀ ਕੀਤੀ ਸੀ। ਇਸ 'ਚ ਮੈਂ ਲੌਟਰੀ ਦੀਆਂ ਟਿਕਟਾਂ ਵੇਚਿਆ ਕਰਦੀ ਸੀ। ਇਸ ਲਈ ਮੈਨੂੰ ਸੈਲਰੀ ਤੇ ਕਮਿਸ਼ਨ ਦੋਵੇਂ ਮਿਲਦੇ ਸਨ। ਹਾਲਾਂਕਿ ਕੁਝ ਮਹੀਨੇ ਬਾਅਦ ਮੈਂ ਇਹ ਨੌਕਰੀ ਛੱਡ ਦਿੱਤੀ ਸੀ।''

PunjabKesari
ਦੱਸ ਦਈਏ ਕਿ ਇਸ ਤੋਂ ਬਾਅਦ ਨੋਰਾ ਫਤੇਹੀ ਨੇ ਕੌਫੀ ਸ਼ੌਪ 'ਤੇ ਵੇਟਰਸ ਦਾ ਵੀ ਕੰਮ ਕੀਤਾ ਸੀ। ਉਥੇ ਡਬਲ ਸ਼ਿਫਟ 'ਚ ਕੰਮ ਕਰਦੀ ਸੀ। ਮੈਂ ਉਥੇ 6 ਮਹੀਨੇ ਤੱਕ ਕੰਮ ਕੀਤਾ ਸੀ। ਨੋਰਾ ਮੁਤਾਬਕ, ਮੈਨੂੰ ਚੰਗੇ ਪੈਸੇ ਮਿਲ ਰਹੇ ਸਨ।

PunjabKesari

ਇਸ ਦੌਰਾਨ ਮੈਂ ਇਕ ਏਜੰਸੀ ਜੁਆਇਨ ਕਰ ਲਈ। ਮੈਂ ਹਮੇਸ਼ਾ ਤੋਂ ਹੀ ਪਰਫਾਰਮਰ ਬਣਨਾ ਚਾਹੁੰਦੀ ਸੀ। ਕੁਝ ਮਹੀਨਿਆਂ ਬਾਅਦ ਮੈਨੂੰ ਭਾਰਤ 'ਚ ਇਕ ਵਿਗਿਆਪਨ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ।

PunjabKesari

ਸ਼ੁਰੂਆਤ 'ਚ ਮੈਨੂੰ ਕੋਈ ਭਾਸ਼ਾ ਨਹੀਂ ਆਉਂਦੀ ਸੀ। ਕੁਝ ਸਮੇਂ ਬਾਅਦ ਮੈਨੂੰ ਖੁਦ ਦਾ ਸ਼ੋਅ ਹੋਸਟ ਕਰਨ ਤੇ ਡਾਂਸ ਕਰਨ ਦਾ ਮੌਕਾ ਮਿਲਿਆ।

PunjabKesari
ਦੱਸਣਯੋਗ ਹੈ ਕਿ ਨੋਰਾ ਫਤੇਹੀ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਪਿਛਲੇ ਸਾਲ 'ਦਿਲਬਰ-ਦਿਲਬਰ' ਗੀਤ ਕਾਰਨ ਕਾਫੀ ਮਸ਼ਹੂਰ ਹੋਈ ਸੀ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News