ਨੰਨ੍ਹੇ ਬੱਚਿਆਂ ਨਾਲ ਨੋਰਾ ਨੇ ਲਗਾਏ ਠੁਮਕੇ
3/14/2019 4:53:45 PM
ਜਲੰਧਰ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਆਈਟਮ ਗਰਮ ਨੋਰਾ ਫਤੇਹੀ ਹਾਲ ਦੇ ਦਿਨਾਂ 'ਚ ਆਪਣੀਆਂ ਆਦਤਾਂ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਾਨ ਇਬਰਾਹੀਮ ਦੀ ਫਿਲਮ 'ਸਤਯਮੇਵ ਜਯਤੇ' ਦੇ ਆਈਟਮ ਨੰਬਰ 'ਦਿਲਬਰ ਦਿਲਬਰ' ਨਾਲ ਚਰਚਾ 'ਚ ਆਈ ਨੋਰਾ ਹੁਣ ਆਪਣੇ ਫੈਨਜ਼ ਦੇ ਦਿਲਾਂ 'ਚ ਆਪਣੀ ਵੱਖਰੀ ਥਾਂ ਬਣਾ ਚੁੱਕੀ ਹੈ। ਉਥੇ ਇਨੀਂ ਦਿਨੀਂ ਲੰਡਨ 'ਚ ਆਪਣੀ ਫਿਲਮ 'ਸਟ੍ਰੀਟ ਡਾਂਸਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਅਜਿਹੇ 'ਚ ਨੋਰਾ ਨੇ ਆਪਣਾ ਇਕ ਖਾਸ ਵੀਡੀਓ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਨੋਰਾ ਨੇ ਲਿਖਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਕਿਊਟ ਚੀਜ਼ ਹੈ। ਇਹ ਬੱਚੇ 'ਸਟ੍ਰੀਟ ਡਾਂਸਰ' ਦੇ ਸੈੱਟ 'ਤੇ ਠੰਡ 'ਚ ਆਪਣੇ ਪਰਿਵਾਰ ਨਾਲ ਤਸਵੀਰ ਖਿਚਵਾਉਣ ਲਈ ਰੁਕੇ ਸਨ।
ਉਸੇ ਸਮੇਂ ਇਕ ਬੱਚਾ 'ਕਮਰੀਆ' ਗਾਣੇ 'ਤੇ ਡਾਂਸ ਕਰਕੇ ਮੈਨੂੰ ਸਟੈੱਪ ਦਿਖਾਉਣਾ ਚਾਹੁੰਦਾ ਸੀ। ਪਰੰਤੂ ਫਿਰ ਮੈਂ ਸੋਚਿਆ ਕਿ ਕਿੰਨਾਂ ਪਿਆਰਾ ਪਲ ਹੈ। ਸਾਰੇ ਇਕੱਠੇ ਕਮਰੀਆ 'ਤੇ ਡਾਂਸ ਕਰਨਾ ਹੀ ਚਾਹੀਦਾ ਹੈ। ਇਨ੍ਹਾਂ ਕਿਊਟ ਬੱਚਿਆਂ ਤੋਂ ਜ਼ਿਆਦਾ ਖੁਸ਼ੀ ਕਿਸੇ ਚੀਜ਼ ਤੋਂ ਨਹੀਂ ਮਿਲੀ। ਮੈਂ ਇਸੇ ਚੀਜ਼ ਲਈ ਜਿਊਂਦੀ ਹਾਂ। ਆਪਣੇ ਇਸ ਪੋਸਟ 'ਚ ਨੋਰਾ ਬੱਚਿਆਂ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਫਿਲਮ 'ਸਟ੍ਰੀਟ ਡਾਂਸਰ' 'ਚ ਨੋਰਾ ਤੋਂ ਇਲਾਵਾ ਵਰੁਣ ਧਵਨ ਤੇ ਸ਼ਰਧਾ ਕਪੂਰ ਵੀ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਬਹੁਤ ਜਲਦ ਸਲਮਾਨ ਖਾਨ ਦੀ ਅਪਕਮਿੰਗ ਫਿਲਮ 'ਭਾਰਤ' 'ਚ ਨਜ਼ਰ ਆਵੇਗੀ। ਨੋਰਾ ਇਸ ਫਿਲਮ 'ਚ ਇਕ ਲੈਟਿਨ ਅਮਰੀਕੀ ਲੜਕੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ