ਐਵਾਰਡ ਸ਼ੋਅ ਦੌਰਾਨ ਨੋਰਾ ਨੇ ਲਗਾਏ ਠੁਮਕੇ, ਵੀਡੀਓ ਵਾਇਰਲ
4/8/2019 3:37:34 PM
ਜਲੰਧਰ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਆਈਟਮ ਗਰਮ ਨੋਰਾ ਫਤੇਹੀ ਹਾਲ ਦੇ ਦਿਨਾਂ 'ਚ ਆਪਣੀਆਂ ਆਦਤਾਂ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਾਨ ਇਬਰਾਹੀਮ ਦੀ ਫਿਲਮ 'ਸਤਯਮੇਵ ਜਯਤੇ' ਦੇ ਆਈਟਮ ਨੰਬਰ 'ਦਿਲਬਰ ਦਿਲਬਰ' ਨਾਲ ਚਰਚਾ 'ਚ ਆਈ ਨੋਰਾ ਹੁਣ ਆਪਣੇ ਫੈਨਜ਼ ਦੇ ਦਿਲਾਂ 'ਚ ਆਪਣੀ ਵੱਖਰੀ ਥਾਂ ਬਣਾ ਚੁੱਕੀ ਹੈ। ਉਥੇ ਹੀ ਇਕ ਵਾਰ ਫਿਰ ਨੋਰਾ ਨੇ ਆਪਣੇ ਡਾਂਸ ਨਾਲ ਸਨਸਨੀ ਫੈਲਾ ਦਿੱਤੀ ਹੈ।
Baby Naah 😉 👠 @zeecineawards @zeecineawards
A post shared by Nora Fatehi (@norafatehi) on Apr 6, 2019 at 6:20am PDT
ਨੋਰਾ ਨੇ ਇਸ ਵਾਰ 'ਜੀ ਸਿਨੇ ਐਵਾਰਡ' 'ਚ ਧਮਾਕੇਦਾਰ ਡਾਂਸ ਪਰਫਾਰਮ ਕੀਤਾ। ਨੋਰਾ ਨੇ ਇਹ ਵੀਡੀਓ ਖੁਦ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਨਜ਼ ਵੱਲੋਂ ਨੋਰਾ ਫਤੇਹੀ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਐਵਾਰਡ ਸ਼ੋਅ ਦੌਰਾਨ ਉਨ੍ਹਾਂ ਨੇ ਸੁਪਰਹਿੱਟ ਗੀਤਾਂ 'ਤੇ ਖੂਬ ਠੁਮਕੇ ਲਗਾਏ। ਨੋਰਾ ਦੇ ਇਸ ਡਾਂਸ ਨੂੰ ਦੇਖ ਮਾਧੁਰੀ ਦੀਕਸ਼ਿਤ, ਕੈਟਰੀਨਾ ਕੈਫ, ਸੋਨਮ ਕਪੂਰ ਸਾਰੇ ਚੀਅਰ ਕਰ ਰਹੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ