ਬੀਚ ਕੰਢੇ ਨੋਰਾ ਫਤੇਹੀ ਨੇ ਚਲਾਇਆ ਸਫਾਈ ਅਭਿਆਨ, ਚੁੱਕਿਆ ਕੂੜਾ

9/2/2019 11:46:14 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਆਏ ਦਿਨ ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਰਹਿੰਦੀ ਹੈ। ਇਨ੍ਹੀਂ ਦਿਨੀਂ ਨੋਰਾ ਦਾ ਇਕ ਨਵਾਂ ਆਈਟਮ ਨੰਬਰ ‘ਸਾਕੀ ਸਾਕੀ’ ਅਤੇ ਮਿਊਜ਼ਿਕ ਵੀਡੀਆ ‘ਪਛਤਾਓਂਗੇ’ ਲੋਕਾਂ ਦੀ ਜ਼ੁਬਾਨ ’ਚੇ ਚੜ੍ਹਿਆ ਹੈ ਪਰ ਜਿੱਥੇ ਲੋਕ ਨੋਰਾ ਦੇ ‘ਸਾਕੀ ਸਾਕੀ’ ਡਾਂਸ ਦੇ ਦੀਵਾਨੇ ਹੋਏ ਜਾ ਰਹੇ ਹਨ, ਉਥੇ ਹੀ ਨੋਰਾ ਦਾ ਇਕ ਅਜਿਹਾ ਲੁੱਤ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਉਨ੍ਹਾਂ ਦੇ ਜਜ਼ਬੇ ਨੂੰ ਸੈਲੀਊਟ ਕਰ ਰਹੇ ਹਨ।
PunjabKesari
ਜੀ ਹਾਂ ! ਸ਼ਨੀਵਾਰ ਨੂੰ ਨੋਰਾ ਮੁੰਬਈ ’ਚ ਦੇ ਮਾਹੀਮ ਬੀਚ ’ਤੇ ਸਫਾਈ ਕਰਦੀ ਨਜ਼ਰ ਆਈ। ਨੋਰਾ ਫਤੇਹੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਮਾਹੀਮ ਬੀਚ ’ਤੇ ਲੋਕਾਂ ਨਾਲ ਮਿਲ ਕੇ ਨੋਰਾ ਨੇ ਸਫਾਈ ਕੀਤੀ।
PunjabKesari
ਨੋਰਾ ਦੇ ਨਾਲ-ਨਾਲ ਤਸਵੀਰ ’ਚ ‘ਪਟਾਖਾ ਗਰਲ’ ਦੇ ਨਾਮ ਨਾਲ ਮਸ਼ਹੂਰ ਅਦਾਕਾਰਾ ਰਾਧਿਕਾ ਮਦਾਨ ਵੀ ਸਫਾਈ ਕਰਦੀ ਦਿਖਾਈ ਦੇ ਰਹੀ ਹੈ। ਉਥੇ ਹੀ ਸੁਸੈਨ ਖਾਨ ਨੇ ਵੀ ਮਾਹਿਮ ’ਚ ਦੀ ਸਫਾਈ ’ਚ ਜੱਮ ਕੇ ਹੱਥ ਬਟਾਇਆ ਹੈ।

 

 
 
 
 
 
 
 
 
 
 
 
 
 
 

Nora Fatehi today at the MAHIM BEACH CLEAN PROGRAM in #Mumbai . #bollywood #entertainment #photography #mumbai #yogenshah @yogenshah_s @norafatehi

A post shared by yogen shah (@yogenshah_s) on Aug 30, 2019 at 11:55pm PDT

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਨੋਰਾ ਫਤੇਹੀ ਕਿਵੇਂ ਆਮ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਕੰਮ ’ਚ ਲੱਗੀ ਹੋਈ ਹੈ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਅਦਾਕਾਰਾ ਨੋਰਾ ਫਤੇਹੀ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਫਿਲਮ ‘ਸਟ੍ਰੀਟ ਡਾਂਸਰ’ ’ਚ ਦਿਖਾਈ ਦੇਵੇਗੀ।
PunjabKesari
ਨੋਰਾ ਇਸ ਫਿਲਮ ’ਚ ਡਾਂਸਰ ਦੀ ਭੂਮਿਕਾ ’ਚ ਹੀ ਨਜ਼ਰ ਆਵੇਗੀ। ਇਹ ਫਿਲਮ 24 ਜਨਵਰੀ, 2020 ਨੂੰ ਰਿਲੀਜ਼ ਹੋਣ ਦੀ ਤਿਆਰੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News