''ਦਿਲਬਰ'' ਨਾਲ ਮੁੜ ਤਹਿਲਕਾ ਮਚਾਉਣ ਨੂੰ ਤਿਆਰ ਨੋਰਾ ਫਤੇਹੀ

11/17/2018 2:08:07 PM

ਮੁੰਬਈ(ਬਿਊਰੋ)— ਇਸ ਸਾਲ 15 ਅਗਸਤ ਨੂੰ ਨੋਰਾ ਫਤੇਹੀ ਨੇ 'ਸਤਿਆਮੇਵ ਜਯਤੇ' 'ਚ 'ਦਿਲਬਰ' ਗੀਤ ਨਾਲ ਲੋਕਾਂ ਦਾ ਦਿਲ ਜਿੱਤਿਆ। ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਕਈ ਰਿਕਾਰਡ ਬਣਾਏ। ਗੀਤ ਨੂੰ ਮਿਲੀ ਕਾਮਯਾਬੀ ਤੋਂ ਬਾਅਦ ਹੁਣ ਨੋਰਾ ਫਤੇਹੀ ਇਸ ਗੀਤ ਨੂੰ ਅਰਬੀ ਵਰਜਨ 'ਚ ਵੀ ਬਣਾਉਣ ਵਾਲੀ ਹੈ। ਇਸ ਗੀਤ ਦੀ ਸ਼ੂਟਿੰਗ ਦੀਆਂ ਕੁਝ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ 'ਚ ਨੋਰਾ ਫਤੇਹੀ ਦਾ ਅੰਦਾਜ਼ ਵੀ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ। ਨੋਰਾ ਫਤੇਹੀ ਨੇ 'ਸਤਿਆਮੇਵ ਜਯਤੇ' 'ਚ ਇਸ ਗੀਤ 'ਤੇ ਬੈਲੀ ਡਾਂਸ ਦਾ ਤੜਕਾ ਲਾਇਆ ਸੀ ਅਤੇ ਲੋਕਾਂ ਨੂੰ ਗੀਤ ਕਾਫੀ ਪਸੰਦ ਵੀ ਆਇਆ ।

 

 
 
 
 
 
 
 
 
 
 
 
 
 
 

Making international moves 😉 ❤️🔥Exclusive on @mbctrending @mariamsaidofficial thank you so much for covering the first look of our upcoming arabic moroccan music video shot in india 🇮🇳 with @fnaire_official @tizafmusic @the_realachraffnaire @mennani_khalifa Director @abderrafia_elabdioui Choreographer @caesar2373 Editor @ady907 Photographer @mohamedsaadstudio management @amine_el_hannaoui @bassimbendell @bling_entertainment Hair and makeup @marcepedrozo music @tseries.official Music composer/arranger @tizafmusic Jewellery @minerali_store #dilbar 🇲🇦 🇨🇦 🇮🇳 #global #worldwide #internacional #music #dance #norafatehi #fnaire #comingsoon

A post shared by Nora Fatehi (@norafatehi) on Oct 19, 2018 at 2:53am PDT

ਦੱਸਣਯੋਗ ਹੈ ਕਿ 'ਦਿਲਬਰ' ਗੀਤ ਤੋਂ ਬਾਅਦ ਨੋਰਾ ਫਤੇਹੀ ਨੂੰ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫਿਲਮ 'ਸਤ੍ਰੀ' 'ਚ ਵੀ 'ਕਮਰੀਆ' 'ਤੇ ਡਾਂਸ ਕਰਦੇ ਦੇਖਿਆ ਗਿਆ ਸੀ। ਸਿਰਫ ਇੰਨਾ ਹੀ ਨਹੀਂ, ਨੋਰਾ ਫਤੇਹੀ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਵੀ ਆਪਣੀ ਕਮਰ ਹਿਲਾਉਂਦੀ ਨਜ਼ਰ ਆਵੇਗੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News