ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਦਿਹਾੜੀਦਾਰ ਲੋਕਾਂ ਲਈ ''ਨਾਜ਼ਿਫਟਾ ਐਸੋਸ਼ੀਏਸ਼ਨ'' ਦਾ ਵੱਡਾ ਉਪਰਾਲਾ (ਵੀਡੀਓ)

3/27/2020 12:32:18 PM

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਦੇ ਚਲਦਿਆਂ ਦੁਨੀਆ ਭਰ ਦੇ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਹਰ ਖੇਤਰ ਦੇ ਲੋਕ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਆਖ ਰਹੇ ਹਨ ਕਿ- ਸਾਡੇ ਕਲਾਕਾਰਾਂ ਦੀ ਨਾਜ਼ਿਫਟਾ ਨਾ ਦੀ ਇਕ ਐਸੋਸੀਏਸ਼ਨ, ਜਿਸਦੇ ਦੁਆਰਾ ਅਸੀਂ ਸਾਰੇ ਕਲਾਕਾਰ ਭੈਣ-ਭਰਾ ਥੋੜੇ-ਥੋੜੇ ਪੈਸੇ ਜਮ੍ਹਾ ਕਰ ਰਹੇ ਹਾਂ। ਇਹ ਪੈਸੇ ਉਨ੍ਹਾਂ ਲੋਕਾਂ ਲਈ ਹਨ, ਜਿਹੜੇ ਸਾਡੀ ਇੰਡਸਟਰੀ ਨਾਲ ਸਬੰਧ ਰੱਖਦੇ ਹਨ। ਦਿਹਾੜੀਦਾਰ ਲੋਕ, ਜਿਨ੍ਹਾਂ ਕੋਲੋਂ ਅੱਜ ਰਾਸ਼ਨ ਤਕ ਨਹੀਂ ਲਿਆ ਹੁੰਦਾ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਨ੍ਹਾਂ ਲੋਕਾਂ ਤਕ ਉਨ੍ਹਾਂ ਦੀ ਹਰ ਲੋੜਵੰਦ ਚੀਜ਼ ਨੂੰ ਪਹੁੰਚਾਇਆ ਜਾਵੇ।

 
 
 
 
 
 
 
 
 
 
 
 
 
 

ਸਤਿ ਸ੍ਰੀ ਅਕਾਲ 🙏🏻 ਦੋਸਤੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਈ ਆ ਕਿ ਕਰੋਨਾ ਦਾ ਕਹਿਰ ਪੂਰੇ ਸੰਸਾਰ ਚ ਫੈਲਿਆ ਹੋਇਆ ਤੇ ਪ੍ਰਸ਼ਾਸਨ ਵੀ ਡਿਓਟੀ ਕਰ ਰਿਹਾ ਹੈ ਤੇ ਸਾਡਾ ਵੀ ਜਿੰਮੇਵਾਰੀ ਬਣਦੀ ਕਿ ਅਸੀਂ ਓਹਨਾਂ ਦੇ ਨਾਲ ਖੜੀਏ ਸੋ ਇਹ ਵਕਤ ਆ ਇੱਕ ਦੂਜੇ ਦੀ ਮਦਦ ਕਰਨ ਦਾ ., ਸੋ ਆਉ ਸਾਰੇ ਆਪਣੇ ਆਪਣੇ ਗਲੀ-ਮੁਹੱਲੇ , ਪਿੰਡ , ਸ਼ਹਿਰ ਤੇ ਜੋ ਵੀ ਤੁਸੀਂ ਕੰਮ ਕਰਦੇ ਉਸ ਕਿੱਤੇ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਮਦਦ ਕਰੀਏ , ਉਹਨਾ ਦੇ ਘਰ ਖਾਣ ਪੀਣ ਦੀਆਂ ਰਸਦਾਂ ਪਹੁੰਚਾ ਕੇ ।। ਇਹ ਟਾਈਮ ਇੱਕ ਦੂਜੇ ਨੂੰ ਕੋਸਣ ਦਾ ਨਹੀਂ ਤੇ ਨਾ ਹੀ ਇਹ ਕਹਿਣ ਦਾ ਕਿ ਇਹ ਸਿਰਫ ਬੋਲਣ ਵਾਲੇ ਨੇ , ਕਰਨਾ ਕੁਛ ਹੈਨੀ । ਸੋ ਇੱਦਾਂ ਦੀ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਲੋੜਵੰਦਾਂ ਦੀ ਮਦਦ ਕਰੀਏ ।। ਅਸੀਂ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਦੀ ਤੇ ਬਾਹਰ ਵੀ ਮਦਦ ਕਰ ਰਹੇ ਹਾਂ ਸੋ ਤੁਸੀਂ ਵੀ ਕਰੋ । 🙏🏻 ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ।🙏 DOSTO JIVEN KE APAN SAB NU PATA E AA KE CORONA DA KEHAR POORE SANASAR VICH FAILEYA HOYEA HAI TE PARSASHAN VI APNI DEUTY KAR REHA HAI TE SADA VI FARZ BAN DA HAI KE OHNA DA SATH DEYIYE . SO EH WAQT EH WAQT AA IKK DUJE DI HELP KARN DA , SO AAO SARE APNE APNE GALI-MUHALLE , PIND , SEHAR TE JO VI TUSI KAMM KARDE HO USS KAMM NAL SABADHAT LOKAN DI MADAD KARIYE , OHNA DE GAHR KHAAN-0PEEN DIAN CHEEZAN DEKE . EH TIME IKK DUJE NU KOSAN DA NAHI TE NA HI EH KEHAN DA KE EH SIRF BOLAN WALE E NE EHNA NE KRNA KUCH HAINI . SO EDAN DI NEGATIVE SOCH NU PAASE RAKH KE LOKAN DI HELP KARIYE.ASI VI APNE KITTE NAL JUDE HOYE LOKAN DI HELP KAR RHE AA TE TUSI V ZARUR KARO . WAHEGURU SAB TE MEHAR BHAREA HATH RAKHE 🙏🏻

A post shared by Gippy Grewal (@gippygrewal) on Mar 26, 2020 at 5:08am PDT


ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਬਾਕੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਪਿੰਡ ਜਾ ਵਰਗ ਦੇ ਲੋਕ ਆਪਣੇ ਕਿੱਤੇ ਨਾਲ ਸੰਬੰਧਿਤ ਗਰੀਬ ਲੋਕਾਂ ਦੀ ਮਦਦ ਜ਼ਰੂਰ ਕਰਨ। ਪਿੰਡਾਂ ਵਿੱਚ ਸ਼ਾਹੂਕਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡ, ਮੁਹੱਲੇ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਜ਼ਰੂਰ ਕਰਨ। ਇਹ ਸਮਾਂ ਇਕ-ਦੂਜੇ ਦੇ ਨਾਲ ਖੜ੍ਹੇ ਹੋਣ ਦਾ ਹੈ, ਸੋ ਆਓ ਇਸ ਦੁੱਖ ਦੀ ਘੜੀ ਵਿਚ ਇਕ-ਦੂਜੇ ਦੇ ਨਾਲ ਖੜ੍ਹੇ ਹੋਈਏ ਅਤੇ ਇਕ-ਦੂਜੇ ਦੀ ਮਦਦ ਕਰੀਏ।       
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਤੜਥਲੀ ਮਚਾਈ ਹੋਈ ਹੈ, ਜਿਸ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੀ ਦੇਸ਼ਬੰਦੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News