ਫਿਲਮ 'ਨੋਟਬੁੱਕ' ਲਈ ਬਣਾਇਆ ਗਿਆ ਇਕ ਅਨੋਖਾ ਫਲੋਟਿੰਗ ਸੈੱਟ

3/8/2019 3:26:44 PM

ਜਲੰਧਰ(ਬਿਊਰੋ)— ਜ਼ਹੀਰ ਇਕਬਾਲ ਅਤੇ ਪ੍ਰਨੂਤਨ ਦੀ ਫਿਲਮ 'ਨੋਟਬੁੱਕ' ਲਈ ਦੇ ਨਿਰਮਾਤਾਵਾਂ ਨੇ ਇਕ ਅਨੋਖਾ ਫਲੋਟਿੰਗ ਸੈੱਟ ਬਣਾਇਆ ਸੀ ਜੋ ਖੁਦ 'ਚ ਵੀ ਅਨੋਖਾ ਸੀ। ਫਿਲਮ 'ਚ 2007 ਦੇ ਦੌਰਾਨ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਅਤੇ ਫਿਲਮ 'ਚ ਇਕ ਝੀਲ ਵਿਚਕਾਰ ਪਾਣੀ 'ਚ ਇਕ ਸਕੂਲ 'ਤੇ ਕਹਾਣੀ ਕੇਂਦਰਿਤ ਹੈ। ਇਸ ਲਈ ਨਿਰਮਾਤਾਵਾਂ ਨੇ ਇਕ ਸੈੱਟ ਬਣਾਇਆ, ਜੋ ਪਾਣੀ ਦੇ 'ਚ ਖੜ੍ਹਾ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਬਣਾਉਣ 'ਚ 30 ਦਿਨ ਦਾ ਸਮਾਂ ਲੱਗਾ ਅਤੇ 80 ਕਰੂ ਮੈਬਰਾਂ ਨੇ ਹਰ ਦਿਨ 24 ਘੰਟੇ ਕੰਮ ਕੀਤਾ। ਇਸ ਅਸਾਧਾਰਣ ਸੈੱਟ ਨੂੰ ਦੋ ਲੜਕੀਆਂ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ। ਉਨ੍ਹਾਂ ਨੇ ਫਿਲਮ 'ਨੋਟਬੁੱਕ' ਦੇ ਸੈੱਟ ਲਈ ਬਤੋਰ ਆਰਟ ਡਿਜ਼ਾਇਨਰਾਂ ਦੇ ਰੂਪ 'ਚ ਕੰਮ ਕੀਤਾ।
PunjabKesari
ਇਸ ਫਲੋਟਿੰਗ ਸੈੱਟ ਬਾਰੇ ਗੱਲ ਕਰਦੇ ਹੋਏ, ਨਿਤੀਨ ਕੱਕੜ ਨੇ ਕਿਹਾ,''ਇਹ ਪਹਿਲੀ ਵਾਰ ਹੈ ਕਿ ਜਦੋਂ ਮੈਂ ਇਕ ਅਸਲ ਥਾਂ 'ਤੇ ਬਣਾਏ ਗਏ ਸੈੱਟ 'ਤੇ ਸ਼ੂਟਿੰਗ ਕੀਤੀ ਹੈ। ਉਨ੍ਹਾਂ ਨੇ ਆਰਟ ਡਿਜ਼ਾਈਨਰਾਂ ਦੀ ਸੰਲਾਘਾ ਕੀਤੀ ਅਤੇ ਕਿਹਾ ਇਸ ਤਰ੍ਹਾਂ ਦਾ ਸੈੱਟ ਬਣਾਉਣਾ ਬਹੁਤ ਮੁਸ਼ਕਲ ਸੀ ਕਿਉਂਕਿ ਇਹ ਤੈਰ ਰਿਹਾ ਸੀ ਪਰ ਇਹ 30 ਦਿਨਾਂ ਲਈ ਸਾਡਾ ਘਰ ਬਣ ਗਿਆ ਸੀ। ਜਿਸ ਦਿਨ ਸੈੱਟ 'ਤੇ ਕੰਮ ਪੂਰਾ ਹੋਇਆ ਅਤੇ ਸੈੱਟ ਕੱਢਿਆ ਜਾਣਾ ਸੀ ਤਾਂ ਮੇਰਾ ਦਿਲ ਭਰ ਆਇਆ ਸੀ। ਇਸ ਸੈੱਟ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸਨ ਹੁਣ ਮੈਂ ਇਨ੍ਹਾਂ ਯਾਦਾਂ ਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ।'' ਇਸ ਤੋਂ ਪਹਿਲਾਂ ਨਵੋਦਿਤ ਕਲਾਕਾਰ ਪ੍ਰਨੂਤਨ ਅਤੇ ਜ਼ਹੀਰ ਇਕਬਾਲ 'ਤੇ ਫਿਲਮਾਏ ਗਏ 'ਨੋਟਬੁੱਕ' ਦੇ ਪਹਿਲੇ ਗੀਤ 'ਨਹੀਂ ਲੱਗਦਾ' ਨੂੰ 7 ਮਿਲੀਅਨ ਵਾਰ ਦੇਖਿਆ ਗਿਆ ਸੀ। ਸਿਰਫ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਗੀਤ ਨੂੰ ਫਿਲਮੀ ਸਿਤਾਰਿਆਂ ਨੇ ਵੀ ਬਹੁਤ ਪਸੰਦ ਕੀਤਾ। 'ਨੋਟਬੁੱਕ' ਦਰਸ਼ਕਾਂ ਨੂੰ ਇਕ ਰੋਮਾਂਟਿਕ ਸਫਰ 'ਤੇ ਲੈ ਜਾਵੇਗੀ, ਜਿਸ ਨੂੰ ਦੇਖ ਕੇ ਤੁਹਾਡੇ ਮਨ 'ਚ ਸਵਾਲ ਉੱਠੇਗਾ ਕਿ ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਦੇ ਮਿਲੇ ਨਹੀਂ ਹੋ?
'ਨੋਟਬੁੱਕ' ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ, ਜਿਸ 'ਚ ਪ੍ਰੇਮੀ ਫਿਰਦੌਸ ਤੇ ਕਬੀਰ ਦੀ ਪ੍ਰਾਮਾਣਿਕ ਪ੍ਰੇਮ ਕਹਾਣੀ ਨਾਲ-ਨਾਲ ਬਾਲ ਕਲਾਕਾਰਾਂ ਦੀ ਦਮਦਾਰ ਕਾਸਟਿੰਗ ਦੇਖਣ ਨੂੰ ਮਿਲੇਗੀ, ਜੋ ਕਹਾਣੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਫਿਲਮ ਦੇ ਨਿਰਮਾਤਾ ਸਲਮਾਨ ਖਾਨ, ਮੁਰਾਦ ਖੇਤਾਨੀ ਹਨ ਅਤੇ ਫਿਲਮ ਦਾ ਨਿਰਦੇਸ਼ਨ ਨਿਤਿਕ ਕੱਕੜ ਨੇ ਕੀਤਾ ਹੈ। ਇਹ ਫਿਲਮ 29 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News