ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਛੋਟੇ ਪਰਦੇ ਦੀ ਇਹ ਅਦਾਕਾਰਾ, ਮਦਦ ਦੀ ਕੀਤੀ ਮੰਗ

6/12/2020 5:03:24 PM

ਮੁੰਬਈ (ਬਿਊਰੋ) — ਰੇਣੁਕਾ ਸ਼ਹਾਣੇ ਨੇ ਟੀ. ਵੀ. ਅਦਾਕਾਰਾ ਨੁਪੂਰ ਅਲੰਕਾਰ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਰੇਣੁਕਾ ਨੇ ਦੱਸਿਆ ਹੈ ਕਿ ਕਈ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੀ ਨੁਪੂਰ ਅਲੰਕਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਰੇਣੁਕਾ ਨੇ ਦੱਸਿਆ ਕਿ ਨੁਪੂਰ ਅਲੰਕਾਰ ਦਾ ਪੈਸਾ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਘੋਟਾਲੇ ਦੀ ਵਜ੍ਹਾ ਕਰਕੇ ਫਸ ਗਿਆ ਹੈ। ਇੱਥੇ ਹੀ ਬਸ ਨਹੀਂ ਪੈਸੇ ਦੀ ਕਮੀ ਕਰਕੇ ਉਹ ਆਪਣੀ ਬਿਮਾਰ ਮਾਂ ਦਾ ਇਲਾਜ਼ ਵੀ ਨਹੀਂ ਕਰਵਾ ਪਾ ਰਹੀ। ਰੇਣੁਕਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਰੇਣੁਕਾ ਦੇ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਨ ਨੇ ਲਿਖਿਆ ਹੈ 'ਮੇਰੀ ਬਹੁਤ ਪਿਆਰੀ ਦੋਸਤ ਅਤੇ ਅਦਾਕਾਰਾ ਨੁਪੂਰ ਅਲੰਕਾਰ ਇੰਨ੍ਹੀਂ ਦਿਨੀਂ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਬਦਕਿਸਮਤੀ ਨਾਲ ਉਨ੍ਹਾਂ ਦਾ ਸਾਰਾ ਪੈਸਾ ਪੀ. ਐੱਮ. ਸੀ. ਬੈਂਕ 'ਚ ਫਸ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਗ੍ਰਾਹਕਾਂ ਨੂੰ ਅੱਧ ਵਿਚਾਲੇ ਛੱਡ ਦਿੱਤਾ ਹੈ।

ਨੁਪੂਰ ਆਪਣੀ ਬਿਮਾਰ ਮਾਂ ਦੀ ਦੇਖਭਾਲ ਕਰ ਰਹੀ ਹੈ। ਤਾਲਾਬੰਦੀ ਕਰਕੇ ਕੰਮ ਬੰਦ ਹੋ ਗਿਆ ਹੈ। ਉਨ੍ਹਾਂ ਦੀ ਮੰਮੀ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦੀ ਜ਼ਰੂਰਤ ਹੈ। ਮੈਂ ਉਨ੍ਹਾਂ ਦੀ ਮੰਮੀ ਦੇ ਅਕਾਊਂਟ ਦੀ ਡੀਟੇਲ ਸਾਂਝੀ ਕਰ ਰਹੀ ਹਾਂ। ਤੁਹਾਡੇ ਤੋਂ ਜੋ ਕੁਝ ਵੀ ਹੋਵੇ ਮਦਦ ਕਰੋ। ਮੇਰਾ ਭਰੋਸਾ ਕਰੋ ਕਿ ਜਦੋਂ ਤੱਕ ਜ਼ਰੂਰਤ ਨਹੀਂ ਹੋਵੇਗੀ ਨੁਪੂਰ ਕਿਸੇ ਤੋਂ ਮਦਦ ਨਹੀਂ ਮੰਗੇਗੀ ਪਰ ਹਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਧੰਨਵਾਦ।' ਰੇਣੁਕਾ ਦੀ ਇਸ ਪੋਸਟ ਤੇ ਨੁਪੂਰ ਅਲੰਕਾਰ ਨੇ ਕੁਮੈਂਟ ਕੀਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਲਈ ਉਨ੍ਹਾਂ ਨੂੰ ਏਂਜਲ ਦੱਸਿਆ ਹੈ।
Image may contain: 1 personਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News