ਆਤਿਫ ਅਸਲਾਮ ਦੇ ਮਿਊਜ਼ਿਕ ਵੀਡੀਓ 'ਚ ਨੁਸਰਤ ਭਰੂਚਾ ਹੋਵੇਗੀ ਰੋਮਾਂਟਿਕ

5/26/2018 9:38:05 AM

ਮੁੰਬਈ (ਬਿਊਰੋ)— ਨੁਸਰਤ ਭਰੂਚਾ ਨੇ 'ਪਿਆਰ ਕਾ ਪੰਚਨਾਮਾ' ਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਫਿਲਮਾਂ ਨਾਲ ਆਪਣੀ ਐਕਟਿੰਗ ਦਾ ਫੈਨ ਸਭ ਨੂੰ ਬਣਾ ਲਿਆ ਹੈ। ਇਸ ਤੋਂ ਬਾਅਦ ਨੁਸਰਤ ਨੂੰ ਕਈ ਵੱਡੇ ਆਫਰ ਵੀ ਮਿਲ ਰਹੇ ਹਨ। ਹੁਣ ਨੁਸਰਤ ਜਲਦੀ ਹੀ ਸਿੰਗਰ ਆਤਿਫ ਅਸਲਮ ਦੀ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆਵੇਗੀ। ਇਸ ਦੂਸ਼ੂਟਿੰਗ ਲਈ ਉਹ ਅਮਰੀਕਾ ਜਾਵੇਗੀ। ਆਤਿਫ ਨਾਲ ਕੰਮ ਕਰਨ ਨੂੰ ਲੈ ਕੇ ਨੁਸਰਤ ਕਾਫੀ ਖੁਸ਼ ਹੈ। ਹਾਲ ਹੀ 'ਚ ਨੁਸਰਤ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਸ਼ੋਅ 'ਮਿਜ਼ਵਾਂ' ਲਈ ਸਟਾਈਲਿਸ਼ ਲੁੱਕ 'ਚ ਨਜ਼ਰ ਆਈ ਸੀ। ਇਹ ਮਿਊਜ਼ਿਕ ਵੀਡੀਓਜ਼ ਟੀ-ਸੀਰੀਜ਼ ਬੈਨਰ ਹੇਠ ਬਣ ਰਿਹਾ ਹੈ। ਆਤਿਫ ਦੇ ਇਸ ਗਾਣੇ ਦਾ ਨਾਂ 'ਬਾਰਿਸ਼' ਹੋਵੇਗਾ। ਇਹ ਰੋਮਾਂਟਿਕ ਗੀਤ ਹੋਵੇਗਾ, ਜਿਸ ਦੀ ਸ਼ੂਟਿੰਗ ਅਮਰੀਕਾ 'ਚ ਹੋਵੇਗੀ। ਗੀਤ ਦੇ ਸ਼ੂਟ ਲਈ ਆਤਿਫ ਤੇ ਨੁਸਰਤ ਤਿੰਨ ਦਿਨ ਲਾਸ ਐਂਜਲਸ 'ਚ ਹੀ ਰਹਿਣਗੇ। ਗੀਤ ਨੂੰ ਕੰਪੋਜ਼ ਖੁਦ ਆਤਿਫ ਅਸਲਮ ਨੇ ਹੀ ਕੀਤਾ ਹੈ। ਨੁਸਰਤ ਹੀ ਨਹੀਂ ਇਹ ਦੌਰ ਤਾਂ ਆਤਿਫ ਲਈ ਵੀ ਕਾਮਯਾਬੀ ਦਾ ਦੌਰ ਹੈ। ਆਤਿਫ ਦਾ ਗਾਇਆ 'ਰੇਸ-3' ਦਾ ਗੀਤ 'ਸੈਲਫਿਸ਼' ਵੀ 25 ਮਈ ਨੂੰ ਹੀ ਰਿਲੀਜ਼ ਹੋ ਗਿਆ ਹੈ। ਇਸ ਨੂੰ ਹੁਣ ਤੱਕ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਿੱਛਲੇ ਗਾਣੇ 'ਦਿਲ ਦੀਆਂ ਗੱਲਾਂ' ਨੂੰ ਵੀ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਹੁਣ ਸਭ ਨੂੰ ਨੁਸਰਤ ਤੇ ਆਤਿਫ ਦੇ ਨਵੇਂ ਰੋਮਾਂਟਿਕ ਨੰਬਰ ਦੀ ਉਡੀਕ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News