ਫਿਲਮਾਂ ''ਚ ਸਵਿਮਸੂਟ ਪਹਿਨਣ ਵਾਲੀ ਪਹਿਲੀ ਅਭਿਨੇਤਰੀ ਸੀ ਨੂਤਨ

6/4/2017 6:03:12 PM

ਮੁੰਬਈ— ਨੂਤਨ ਦਾ ਅੱਜ 81ਵਾਂ ਜਨਮਦਿਨ ਹੈ। 4 ਜੂਨ, 1936 ਨੂੰ ਮੁੰਬਈ 'ਚ ਜਨਮੀ ਨੂਤਨ ਪਿਤਾ ਡਾਇਰੈਕਟਰ ਤੇ ਕਵੀ ਕੁਮਾਰਸੇਨ ਸਮਰਥ ਤੇ ਮਾਂ ਸ਼ੋਭਨਾ ਸਮਰਥ ਦੀ ਸਭ ਤੋਂ ਵੱਡੀ ਬੇਟੀ ਸੀ। ਫਿਲਮਾਂ 'ਚ ਸਵਿਮਸੂਟ ਪਹਿਨਣ ਵਾਲੀ ਨੂਤਨ ਪਹਿਲੀ ਅਭਿਨੇਤਰੀ ਸੀ। ਉਹ ਅਭਿਨੇਤਾ ਮੋਹਨੀਸ਼ ਬਹਿਲ ਦੀ ਮਾਂ ਤੇ ਰਿਸ਼ਤੇ 'ਚ ਅਭਿਨੇਤਰੀ ਕਾਜੋਲ ਦੀ ਮਾਸੀ ਲੱਗਦੀ ਹੈ। ਇਸ ਦਿਨ ਗੂਗਲ ਨੇ ਵੀ ਡੂਡਲ ਬਣਾ ਕੇ ਨੂਤਨ ਨੂੰ ਸ਼ਰਧਾਂਜਲੀ ਦਿੱਤੀ।
PunjabKesari

ਘੱਟ ਹੀ ਲੋਕ ਜਾਣਦੇ ਹੋਣਗੇ ਕਿ ਨੂਤਨ 1952 'ਚ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਸੀ। ਅਸਲ 'ਚ ਇਸ ਸਾਲ ਦੋ ਮਿਸ ਇੰਡੀਆ ਖਿਤਾਬ ਹੋਏ ਸਨ। ਇਕ 'ਚ ਇੰਦਰਾਣੀ ਰਹਿਮਾਨ ਤੇ ਦੂਜੇ 'ਚ ਨੂਤਨ ਜੇਤੀ ਬਣੀ ਸੀ। ਇਸੇ ਇਵੈਂਟ 'ਚ ਨੂਤਨ ਨੂੰ ਮਿਸ ਮਸੂਰੀ ਦਾ ਤਾਜ ਵੀ ਪਹਿਨਾਇਆ ਗਿਆ ਸੀ। ਉਸ ਸਮੇਂ ਨੂਤਨ ਦੀ ਉਮਰ ਸਿਰਫ 16 ਸਾਲ ਸੀ। ਨੂਤਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਉਸ ਸਮੇਂ ਕਰ ਦਿੱਤੀ ਸੀ, ਜਦੋਂ ਉਹ ਸਿਰਫ 14 ਸਾਲ ਦੀ ਸੀ। 1950 'ਚ ਆਈ ਫਿਲਮ 'ਹਮਾਰੀ ਬੇਟੀ' ਉਸ ਦੀ ਪਹਿਲੀ ਫਿਲਮ ਸੀ। ਇਸ ਫਿਲਮ ਦਾ ਪ੍ਰੋਡਕਸ਼ਨ ਉਸ ਦੀ ਮਾਂ ਸ਼ੋਭਨਾ ਸਮਰਥ ਨੇ ਹੀ ਕੀਤਾ ਸੀ।

PunjabKesari
ਸਵਿਮਸੂਟ ਪਹਿਨ ਕੇ ਦਰਸ਼ਕਾਂ ਨੂੰ ਕੀਤਾ ਹੈਰਾਨ
ਸਾਲ 1958 'ਚ ਰਿਲੀਜ਼ ਫਿਲਮ 'ਦਿੱਲੀ ਕਾ ਠਗ' 'ਚ ਪਹਿਲੀ ਵਾਰ ਸਵਿਮਿੰਗ ਸੂਟ ਪਹਿਨ ਕੇ ਨੂਤਨ ਨੇ ਉਸ ਸਮੇਂ ਦੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ 'ਬਾਰਿਸ਼' 'ਚ ਨੂਤਨ ਕਾਫੀ ਬੋਲਡ ਸੀਨਜ਼ ਦੇਣ ਤੋਂ ਵੀ ਨਹੀਂ ਝਿਜਕੀ। ਨੂਤਨ ਦਾ ਮੰਨਣਾ ਸੀ ਕਿ ਉਹ ਇਕ ਕਲਾਕਾਰ ਹੈ ਤੇ ਸਕ੍ਰਿਪਟ ਦੇ ਹਿਸਾਬ ਨਾਲ ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਕੋਈ ਗੁਰੇਜ਼ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News