B''DAY SPL: ''ਹਮਾਰੀ ਬੇਟੀ'' ਨਾਲ ਇਸ ਅਦਾਕਾਰਾ ਨੇ ਕੀਤੀ ਸੀ ਫਿਲਮੀ ਕੈਰੀਅਰ ਦੀ ਸ਼ੁਰੂਆਤ

6/4/2017 4:44:10 PM

ਨਵੀਂ ਦਿੱਲੀ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੂਤਨ ਬਹਿਲ ਦੀ 81ਵੀਂ ਜਯੰਤੀ 'ਤੇ ਉਨ੍ਹਾਂ ਦੇ ਪ੍ਰੰਸ਼ਸਕਾਂ ਨਾਲ ਹੀ ਗੂਗਲ ਨੇ ਵੀ ਵਿਸ਼ੇਸ਼ ਡੁਡਲ ਦੇ ਜ਼ਰੀਏ ਇਸ ਅਭਿਨੇਤਰੀ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਦਾ ਜਨਮ 4 ਜੂਨ 1936 ਨੂੰ ਮੁੰਬਈ 'ਚ ਹੋਇਆ ਸੀ।

PunjabKesari

ਨੂਤਨ ਨੂੰ ਉਨ੍ਹਾਂ ਦੇ ਭਾਵਪੂਰਨ ਅਭਿਨੈ ਨੇ ਬਾਲੀਵੁੱਡ 'ਚ ਇੱਕ ਵੱਖਰੇ ਮੁਕਾਮ ਦਿਵਾਇਆ ਹੈ। 'ਬੰਦਿਨੀ','ਸੁਜਾਤਾ','ਸੀਮਾ ','ਤੇਰੇ ਘਰ ਦੇ ਸਾਹਮਣੇ','ਮਿਲਨ','ਮੈਂ ਤੁਲਸੀ ਤੇਰੇ ਆਂਗਨ ਦੀ' ਵਰਗੀਆਂ ਦਰਜਨਾਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

PunjabKesari

ਆਪਣੇ ਬੇਹਤਰੀਨ ਅਭਿਨੈਅ ਨਾਲ ਨੂਤਨ ਨੇ ਸਾਬਿਤ ਕੀਤਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਫਿਲਮਾਂ ਅਤੇ ਭੂਮਿਕਾਵਾਂ ਲਈ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਕਿਉਂ ਸੀ।

PunjabKesari

ਗੁਗਲ ਨੇ ਵੀ ਡੂਡਲ ਦੇ ਜ਼ਰੀਏ ਇਸ ਅਭਿਨੇਤਰੀ ਦੇ ਚਿਹਰਿਆਂ ਦੇ ਕਈ ਭਾਵਾਂ ਨਾਲ ਗੁਗਲ ਦੇ ਦੋ ਓ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਅਭਿਨੇਤਰੀ ਸ਼ੋਭਨਾ ਸਮਰਥ ਅਤੇ ਫਿਲਮਕਾਰ ਕੁਮਾਰਮਸੇਨ ਸਮਰਥ ਦੇ ਇੱਥੇ 1936 'ਚ ਜਨਮੀ ਨੂਤਨ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ 'ਹਮਾਰੀ ਬੇਟੀ' ਤੋਂ ਕੀਤੀ ਅਤੇ ਕਰੀਬ ਚਾਰ ਦਸ਼ਕਾਂ ਤੋਂ ਵੱਧ ਲੰਬੇ ਆਪਣੇ ਕੈਰੀਅਰ 'ਚ 70 ਤੋਂ ਵੱਧ ਫਿਲਮਾਂ 'ਚ ਅਭਿਨੈ ਕੀਤਾ।

PunjabKesari

ਨੂਤਨ ਨੇ ਰਹਨੀਸ਼ ਬਹਿਲ ਦੇ ਨਾਲ ਵਿਆਹ ਕੀਤਾ ਸੀ ਅਤੇ 54 ਸਾਲ ਦੀ ਉਮਰ 'ਚ ਬ੍ਰੈਸਟ ਕੈਂਸਰ ਦੇ ਕਾਰਣ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਬੇਟੇ ਮੋਹਨੀਸ਼ ਬਹਿਲ ਫਿਲਮ ਅਤੇ ਟੀ. ਵੀ. ਕਲਾਕਾਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News