ਜਦੋਂ ਨੂਤਨ ਨੇ ਸੰਜੀਵ ਕੁਮਾਰ ਨੂੰ ਸੈੱਟ 'ਤੇ ਮਾਰਿਆ ਸੀ ਥੱਪੜ

6/4/2019 9:42:00 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਨੁਤਨ ਦਾ ਨਾਂ ਮਸ਼ਹੂਰ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਿਲ ਹੈ। ਆਪਣੇ ਸ਼ਾਨਦਾਰ ਕਰੀਅਰ 'ਚ ਉਨ੍ਹਾਂ ਕਈ ਸਫਲ ਫਿਲਮਾਂ 'ਚ ਕੰਮ ਕੀਤਾ ਅਤੇ ਕਈ ਐਵਾਰਡ ਜਿੱਤੇ ਸਨ। ਉਨ੍ਹਾਂ ਦੇ ਜਨਮਦਿਨ 'ਤੇ ਜੀਵਨ ਨਾਲ ਜੁੜੇ ਕਈ ਕਿੱਸੇ ਸ਼ੇਅਰ ਕਰਨ ਜਾ ਰਹੇ ਹਾਂ। ਨੂਤਨ ਦਾ ਜਨਮ 4 ਜੂਨ, 1936 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕੁਮਾਰ ਸੇਨ ਸਾਮਰਥ ਇਕ ਫਿਲਮ ਨਿਰਦੇਸ਼ਨ ਸਨ ਅਤੇ ਮਾਂ ਸ਼ੋਭਨਾ ਸਾਮਰਥ ਫਿਲਮੀ ਅਦਾਕਾਰਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਤਨੁਜਾ ਇਕ ਸਫਲ ਅਭਿਨੇਤਰੀ ਹੈ। ਨੂਤਨ ਨੇ ਆਪਣੀ ਪੜ੍ਹਾਈ ਐੱਸ. ਟੀ. ਜਾਸੇਫ ਸਕੂਲ 'ਚ ਕੀਤੀ ਸੀ, ਜਿਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਲਈ ਉਹ ਵਿਦੇਸ਼ ਚਲੀ ਗਈ।
PunjabKesari
ਨੂਤਨ ਨੇ 1950 ਦੀ ਫਿਲਮ 'ਹਮਾਰੀ ਬੇਟੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਦਾ ਨਿਰਮਾਣ ਉਨ੍ਹਾਂ ਦੀ ਮਾਂ ਨੇ ਕੀਤਾ ਸੀ। 1955 ਦੀ ਫਿਲਮ 'ਸੀਮਾ' ਨਾਲ ਉਨ੍ਹਾਂ ਦੇ ਕਰੀਅਰ ਨੂੰ ਇਕ ਨਵਾਂ ਮੋੜ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ 'ਪੇਇੰਗ ਗੈਸਟ', 'ਅਨਾਰੀ', 'ਸੁਜਾਤਾ', 'ਬੰਦਿਨੀ', 'ਤੇਰੇ ਘਰ ਕੇ ਸਾਮਨੇ' ਅਤੇ 'ਮੈਂ ਤੁਲਸੀ ਤੇਰੇ ਆਂਗਨ ਕੀ' ਵਰਗੀਆਂ ਫਿਲਮਾਂ 'ਚ ਨਜ਼ਰ ਆਈ।
ਇਸ ਦੇ ਨਾਲ ਹੀ ਉਹ ਆਪਣੇ ਸ਼ਾਨਦਾਰ ਅਭਿਨੈ ਲਈ 5 ਫਿਲਮਫੇਅਰ ਐਵਾਰਡ ਜਿੱਤੇ। ਫੋਬਰਸ ਨੇ ਸਾਲ 2013 'ਚ ਭਾਰਤੀ ਸਿਨੇਮਾ ਜਗਤ ਦੀਆਂ 25 ਸਭ ਤੋਂ ਸਫਲ ਅਭਿਨੈ ਪਰਫਾਰਮੈਂਸ ਦੀ ਲਿਸਟ ਬਣਾਈ ਸੀ। ਇਸ 'ਚ ਨੂਤਨ ਦੀ ਪਰਫਾਰਮੈਂਸ ਨੂੰ ਵੀ ਸ਼ਾਮਿਲ ਕੀਤਾ ਗਿਆ।
PunjabKesari
ਨੂਤਨ ਅਤੇ ਅਭਿਨੇਤਾ ਸੰਜੀਵ ਕੁਮਾਰ ਨਾਲ ਜੁੜਿਆ ਇਕ ਕਿੱਸਾ ਮਸ਼ਹੂਰ ਹੈ। ਦਰਸਅਲ, 1969 'ਚ ਫਿਲਮ 'ਦੇਵੀ' ਦੀ ਸ਼ੂਟਿੰਗ ਦੌਰਾਨ ਸੰਜੀਵ ਕੁਮਾਰ ਨੂੰ ਥੱਪੜ ਮਾਰਿਆ ਸੀ। ਵਿਆਹੁਤਾ ਅਤੇ ਇਕ ਬੇਟੇ ਦੀ ਮਾਂ ਬਣ ਚੁੱਕੀ ਨੂਤਨ ਨੂੰ ਸੈੱਟ 'ਤੇ ਪਈ ਇਕ ਮੈਗਜ਼ੀਨ ਨਾਲ ਆਪਣੇ ਅਤੇ ਸੰਜੀਵ ਕੁਮਾਰ ਦੇ ਅਫੇਅਰ ਦੀ ਗੱਲ ਪਤਾ ਲੱਗੀ ਤਾਂ ਉਸ ਨੂੰ ਗੁੱਸਾ ਆਇਆ ਪਰ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਇਹ ਗੱਲ ਸੰਜੀਵ ਕੁਮਾਰ ਨੇ ਖੁਦ ਫੈਲਾਈ ਹੈ ਤਾਂ ਨੂਤਨ ਨੇ ਸੈੱਟ 'ਤੇ ਸੰਜੀਵ ਨੂੰ ਥੱਪੜ ਮਾਰ ਦਿੱਤਾ। ਇਸ ਗੱਲ ਦਾ ਜ਼ਿਕਰ ਉਨ੍ਹਾਂ 1972 'ਚ ਇਕ  ਮੈਗਜ਼ੀਨ ਨੂੰ ਦਿੱਤਾ ਇੰਟਰਵਿਊ 'ਚ ਕੀਤਾ ਸੀ।
PunjabKesari
ਨੂਤਨ ਨੇ ਨੇਵੀ ਅਫਸਰ ਰਜਨੀਸ਼ ਬਹਿਲ ਨਾਲ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਇਹ ਐਲਾਨ ਕੀਤਾ ਕਿ ਉਹ ਫਿਲਮਾਂ 'ਚ ਕੰਮ ਨਹੀਂ ਕਰੇਗੀ ਪਰ ਬੇਟੇ ਮੋਹਨੀਸ਼ ਬਹਿਲ ਦੇ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਈ ਫਿਲਮਾਂ ਦੇ ਆਫਰ ਮਿਲਣੇ ਸ਼ੁਰੂ ਹੋ ਗਏ, ਜਿਸ ਕਾਰਨ ਉਨ੍ਹਾਂ ਨੇ ਮੁੜ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਹੀ ਉਨ੍ਹਾਂ ਦਾ ਬੇਟਾ ਮੋਹਨੀਸ਼ ਬਹਿਲ 'ਹਮ ਸਾਥ ਸਾਥ ਹੈ', 'ਹਮ ਆਪ ਕੇ ਹੈ ਕੌਣ', 'ਮੈਨੇ ਪਿਆਰ ਕਿਆ' 'ਬਾਗੀ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਨਾਲ ਪ੍ਰਸ਼ੰਸਕਾਂ 'ਚ ਵੱਖਰੀ ਪਛਾਣ ਬਣਾ ਚੁੱਕਿਆ ਹੈ।
PunjabKesari
ਨੂਤਨ ਦੀ ਉਦਾਸੀ ਉਸ ਦੀ ਬੀਮਾਰੀ ਦੀ ਵਜ੍ਹਾ ਬਣ ਗਈ। ਇਸ ਤੋਂ ਬਾਅਦ ਨੂਤਨ ਕੈਂਸਰ ਦਾ ਸ਼ਿਕਾਰ ਹੋ ਗਈ ਅਤੇ ਸਿਰਫ 54 ਸਾਲ ਦੀ ਉਮਰ 'ਚ 1991 'ਚ ਨੂਤਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News