8 ਨੈਸ਼ਨਲ ਐਵਾਰਡ ਜਿੱਤਣ ਵਾਲੇ ਫਿਲਮ ਨਿਰਦੇਸ਼ਕ ਦਾ ਦਿਹਾਂਤ

1/14/2020 3:23:59 PM

ਮੁੰਬਈ (ਬਿਊਰੋ) — ਨੈਸ਼ਨਲ ਐਵਾਰਡ ਜਿੱਤਣ ਵਾਲੇ ਓਡੀਸ਼ਾ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਮਨਮੋਹਨ ਮਹਾਪਾਤਰਾ ਦਾ ਦਿਹਾਂਤ ਹੋ ਗਿਆ ਹੈ। ਮਹਾਪਾਤਰਾ ਲੰਬੇ ਸਮੇਂ ਤੋਂ ਹਸਪਤਾਲ 'ਚ ਦਾਖਲ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਅੰਤਿਮ ਸਾਹ ਲਿਆ। ਮਹਾਪਾਤਰਾ ਨੇ 69 ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਮਹਾਪਾਤਰਾ ਨੂੰ ਕਿਹੜੀ ਬੀਮਾਰੀ ਸੀ, ਇਸ ਦਾ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਮਹਾਪਾਤਰਾ ਰੀਜਨਲ ਸਿਨੇਮਾ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਨਿਰਦੇਸ਼ਕ ਸਨ।
Image result for Manmohan Mahapatra
ਮਨਮੋਹਨ ਮਹਾਪਾਤਰਾ ਦਾ ਦਿਹਾਂਤ ਓਡੀਆ ਸਿਨੇਮਾ ਜਗਤ ਲਈ ਇਕ ਵੱਡਾ ਘਾਟਾ ਹੈ। ਮਹਾਪਾਤਰਾ ਦੇ ਦਿਹਾਂਤ 'ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਨਵੀਨ ਪਟਨਾਇਕ ਨੇ ਲਿਖਿਆ, ''ਮੈਂ ਮਹਾਨ ਫਿਲਮਕਾਰ ਮਨਮੋਹਨ ਮਹਾਪਾਤਰਾ ਦੇ ਦਿਹਾਂਤ ਦੀ ਖਬਰ ਨਾਲ ਕਾਫੀ ਦੁੱਖੀ ਹਾਂ। ਸਿਨੇਮਾ ਜਗਤ 'ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ।''
Image result for Manmohan Mahapatra
ਮਹਾਪਾਤਰਾ ਦੇ ਫਿਲਮੀ ਸਫਰ ਦੀ ਗੱਲ ਕਰੀਏ ਤਾਂ ਸਾਲ 1951 'ਚ ਉਨ੍ਹਾਂ ਨੇ ਐੱਫ. ਟੀ. ਆਈ. ਆਈ. ਪੁਣੇ ਤੋਂ ਫਿਲਮ ਮੇਕਿੰਗ ਦਾ ਕੋਰਸ ਕੀਤਾ। ਇਸ ਤੋਂ ਬਾਅਦ ਸਾਲ 1976 'ਚ 'ਸੀਤਾ ਰਾਤੀ' ਫਿਲਮ ਦਾ ਨਿਰਦੇਸ਼ਨ ਕੀਤਾ। 'ਸੀਤਾ ਰਾਤੀ' ਲਈ ਮਹਾਪਾਤਰਾ ਨੂੰ ਸਰਵਸ਼੍ਰੇਸਠ ਓਡੀਆ ਫਿਲਮ ਨੈਸ਼ਨਲ ਫਿਲਮ ਐਵਾਰਡ ਨਾਲ ਨਵਾਜਿਆ ਗਿਆ। ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਇਸ ਫਿਲਮ 'ਚ ਮਹਾਪਾਤਰਾ ਨੇ ਅਜਿਹੀ ਕਹਾਣੀ ਦਿਖਾਈ, ਜਿਸ ਨੇ ਕਈ ਰੂੜੀਵਾਦੀ ਦੀਵਾਰਾਂ ਨੂੰ ਤੋੜਿਆ। ਮਹਾਪਾਤਰਾ ਨੂੰ ਲਗਾਤਾਰ 8 ਨੈਸ਼ਨਲ ਫਿਲਮ ਐਵਾਰਡਜ਼ ਮਿਲੇ ਹਨ। ਜਿਹੜੀਆਂ ਫਿਲਮਾਂ ਲਈ ਮਨਮੋਹਨ ਮਹਾਪਾਤਰਾ ਨੂੰ ਐਵਾਰਡ ਮਿਲਿਆ ਉਹ ਫਿਲਮਾਂ 'ਮਾਧੀ ਪੱਚਾ', 'ਨੀਰਬ ਝਾੜਾ', 'ਅੰ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News