ਵਾਇਰਲ ਹੋਈ ਸ਼ੈਰੀ ਮਾਨ ਤੇ ਐਮੀ ਵਿਰਕ ਦੀ ਇਹ ਪੁਰਾਣੀ ਤਸਵੀਰ

10/5/2019 10:44:01 AM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਅਕਸਰ ਹੀ ਕਲਾਕਾਰਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਏ ਦਿਨ ਕਿਸੇ ਨਾ ਕਿਸੇ ਕਲਾਕਾਰ ਦੀ ਬਚਪਨ ਜਾਂ ਪੁਰਾਣੀਆਂ ਤਸਵੀਰਾਂ ਸਹਮਣੇ ਆਉਂਦੀਆਂ ਰਹਿੰਦੀਆਂ ਹਨ। ਸ਼ੈਰੀ ਮਾਨ ਤੇ ਐਮੀ ਵਿਰਕ ਸੰਗੀਤ ਜਗਤ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਦੋ ਦਿੱਗਜ ਕਲਾਕਾਰ ਹਨ, ਜਿਨ੍ਹਾਂ ਦੀ ਇਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸ਼ੈਰੀ ਮਾਨ, ਐਮੀ ਵਿਰਕ ਤੇ ਮੱਖਣ ਗਿੱਲ ਇਕੱਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤਸਵੀਰ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

Old Pic @ammyvirk @sharrymaan @makhangil1088 #zindabaadyaarian #vadde #veere ❤🤗

A post shared by Ammy Virk Fans Club (@ammyvirkfansclub) on Oct 4, 2019 at 8:58pm PDT


ਦੱਸ ਦਈਏ ਕਿ ਐਮੀ ਵਿਰਕ ਪੰਜਾਬੀ ਫਿਲਮਾਂ ਤੋਂ ਇਲਾਵਾ ਦੋ ਬਾਲੀਵੁੱਡ ਫਿਲਮਾਂ ਕਬੀਰ ਖਾਨ ਦੀ '83' ਤੇ ਅਜੇ ਦੇਵਗਨ ਦੀ ਫਿਲਮ 'ਭੁਜ ਦਿ ਪਰਾਈਡ ਆਫ ਇੰਡੀਆ' 'ਚ ਕੰਮ ਕਰਦੇ ਹੋਏ ਨਜ਼ਰ ਆਉਣਗੇ। ਉੱਥੇ ਹੀ ਸ਼ੈਰੀ ਮਾਨ ਆਪਣੀ ਮਾਤਾ ਦੀ ਮੌਤ ਦੇ ਸਦਮੇ ਤੋਂ ਉਭਰਦੇ ਹੋਏ ਕੰਮ 'ਤੇ ਵਾਪਸੀ ਕਰਨ ਜਾ ਰਹੇ ਹਨ। ਉਹ ਨਵੰਬਰ ਮਹੀਨੇ ”S 'ਚ 3 ਫਾਈਰ ਨਾਂ ਦੇ ਮਿਊਜ਼ਿਕਲ ਟੂਰ ਕਰਦੇ ਹੋਏ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News