ਅੱਜ ਵੀ ਲੋਕਾਂ ਦੇ ਦਿਲਾਂ ਜ਼ਿੰਦਾ ਹਨ ਓਮਪੁਰੀ

1/6/2019 3:08:34 PM

ਮੁੰਬਈ(ਬਿਊਰੋ)— ਓਮਪੁਰੀ ਨੂੰ ਅੱਜ ਵੀ ਉਨ੍ਹਾਂ ਦੀ ਫਿਲਮਾਂ 'ਅਰਧ-ਸੱਤਏ', 'ਆਕਰੋਸ਼' ਅਤੇ 'ਜਾਨੇ ਵੀ ਦੋ ਯਾਰੋ' ਵਰਗੀਆਂ ਫਿਲਮਾਂ 'ਚ ਵਧੀਆ ਅਭਿਨੈ ਲਈ ਯਾਦ ਕੀਤਾ ਜਾਂਦਾ ਹੈ। ਅੱਜ ਉਨ੍ਹਾਂ ਦੀ ਬਰਸੀ 'ਤੇ ਜਾਣਦੇ ਹਾਂ ਉਨ੍ਹਾਂ ਦੀਆਂ ਹੀ ਕੁਝ ਖਾਸ ਗੱਲਾਂ।
PunjabKesari
ਇਸ ਫਿਲਮ ਨਾਲ ਕੀਤਾ ਸੀ ਡੈਬਿਊ
ਓਮਪੁਰੀ ਨੇ ਮਰਾਠੀ ਸਿਨੇਮਾ ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਸਾਲ 1976 'ਚ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਨਾਲ ਫਿਲਮਾਂ 'ਚ ਕਦਮ ਰੱਖਿਆ। ਇਸ ਫਿਲਮ ਦੀ ਖਾਸ ਗੱਲ ਇਹ ਸੀ ਕਿ ਇਸ ਦਾ ਨਿਰਦੇਸ਼ਨ ਤਿੰਨ ਡਾਇਰੈਕਟਰਸ ਮਨੀ ਕੌਲ,  ਹਰੀਹਰਣ ਅਤੇ ਸਈਦ ਅਖਤਰ ਮਿਰਜ਼ਾ ਨੇ ਮਿਲ ਕੇ ਕੀਤਾ ਸੀ।
PunjabKesari
ਓਮਪੁਰੀ ਨੇ ਕੀਤੀਆਂ ਹਨ 300 ਫਿਲਮਾਂ
ਓਮਪੁਰੀ ਅਜਿਹੇ ਐਕਟਰ ਹਨ, ਜਿਨ੍ਹਾਂ ਨੇ ਫਿਲਮਾਂ 'ਚ ਨਾ ਸਿਰਫ ਕਿਰਦਾਰ ਨਿਭਾਇਆ ਹੈ ਸਗੋਂ ਉਨ੍ਹਾਂ 'ਚ ਜਾਣ ਵੀ ਪਾਈ। ਉਨ੍ਹਾਂ ਨੇ ਬਾਲੀਵੁੱਡ ਵਿਚ 300 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ। ਇਨ੍ਹਾਂ 'ਚੋਂ ਕੁਝ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਤਾਂ ਕੁਝ ਲਈ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਗਿਆ।
PunjabKesari
ਆਪਣੇ ਦਿਹਾਂਤ ਤੋਂ ਪਹਿਲਾਂ ਓਮਪੁਰੀ ਨੇ ਸਲਮਾਨ ਖਾਨ ਨਾਲ ਲਗਾਤਾਰ ਦੋ ਫਿਲਮਾਂ 'ਚ ਅਭਿਨੈ ਕੀਤਾ। 2015 'ਚ ਆਈ ਫਿਲਮ 'ਬਜਰੰਗੀ ਭਾਈਜਾਨ' ਅਤੇ 2017 'ਚ ਰਿਲੀਜ਼ ਹੋਈ ਫਿਲਮ ਟਿਊਬਲਾਈਟ 'ਚ ਓਮਪੁਰੀ ਆਖਰੀ ਵਾਰ ਦਿਖਾਈ ਦਿੱਤੇ ਸਨ।
PunjabKesari
ਇਸ ਤੋਂ ਬਾਅਦ ਓਮ ਪੂਰੀ ਨੇ 6 ਜਨਵਰੀ 2017 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹਾਰਟ ਅਟੈਕ ਕਾਰਨ ਓਮਪੁਰੀ ਸਾਨੂੰ ਛੱਡ ਕਰ ਚਲੇ ਗਏ ਪਰ ਅੱਜ ਵੀ ਉਹ ਆਪਣੇ ਚੰਗੇਰੇ ਅਭਿਨੈ ਦੀ ਬਦੋਲਤ ਸਾਡੇ ਦਿਲਾਂ 'ਚ ਜ਼ਿੰਦਾ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News