B''Day: ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਐਕਟਰ ਨੂੰ ਕਰਨਾ ਪਿਆ ਸੀ ਢਾਬੇ ''ਚ ਕੰਮ

10/18/2019 12:45:08 PM

ਮੁੰਬਈ(ਬਿਊਰੋ)- ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਪਛਾਣ ਬਣਾਉਣ ਵਾਲੇ ਓਮਪੁਰੀ ਦਾ ਅੱਜ ਜਨਮਦਿਨ ਹੈ। ਅੱਜ ਚਾਹੇ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਓਮਪੁਰੀ ਨੂੰ ਅੱਜ ਵੀ ਉਨ੍ਹਾਂ ਦੀਆਂ ਫਿਲਮਾਂ 'ਅਰਧ-ਸੱਤਏ', 'ਆਕਰੋਸ਼' ਅਤੇ 'ਜਾਨੇ ਵੀ ਦੋ ਯਾਰੋ' ਵਰਗੀਆਂ ਫਿਲਮਾਂ 'ਚ ਵਧੀਆ ਅਭਿਨੈ ਲਈ ਯਾਦ ਕੀਤਾ ਜਾਂਦਾ ਹੈ। ਜਨਮਦਿਨ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਓਮਪੁਰੀ ਦਾ ਜਨਮ 18 ਅਕਤੂਬਰ 1950 ਨੂੰ ਹਰਿਆਣਾ ਦੇ ਅੰਬਾਲਾ 'ਚ ਹੋਇਆ ਸੀ। ਇਹ ਉਨ੍ਹਾਂ ਦੀ ਜਨਮ ਭੂਮੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਵਕੀਲ ਦੇ ਕੰਮ ਕੀਤਾ ਸੀ ਪਰ ਉਥੇ ਜ਼ਿਆਦਾ ਦਿਨਾਂ ਤੱਕ ਟਿੱਕ ਨਾ ਸਕੇ।
PunjabKesariਓਮਪੁਰੀ ਦੇ ਪਿਤਾ ਰੇਲਵੇ 'ਚ ਨੌਕਰੀ ਕਰਦੇ ਸਨ। ਇਸ ਦੇ ਬਾਵਜੂਦ ਪਰਿਵਾਰ ਦਾ ਗੁਜਾਰਾ ਕਾਫੀ ਮੁਸ਼ਕਲ ਨਾਲ ਹੁੰਦਾ ਸੀ। ਓਮਪੁਰੀ ਦਾ ਪਰਿਵਾਰ ਜਿਸ ਮਕਾਨ 'ਚ ਰਹਿੰਦਾ ਸੀ, ਉਸ ਦੇ ਕੋਲ ਹੀ ਰੇਲਵੇ ਯਾਰਡ ਵੀ ਸੀ। ਉਨ੍ਹਾਂ ਨੂੰ ਟਰੇਨਾਂ ਨਾਲ ਕਾਫੀ ਪਿਆਰ ਸੀ। ਦੱਸਿਆ ਜਾਂਦਾ ਹੈ ਕਿ ਕਿ ਓਮਪੁਰੀ ਦੇ ਪਿਤਾ ਸ਼ਾਰਬ ਪੀਂਦੇ ਸਨ, ਜਿਸ ਕਾਰਨ ਮਾਂ ਓਮਪੁਰੀ ਨੂੰ ਲੈ ਕੇ ਪੇਕੇ ਘਰ ਚਲੀ ਗਈ ਸੀ।
PunjabKesari

ਇਸ ਤਰ੍ਹਾਂ ਗਈਆਂ ਦੋ ਨੌਕਰੀਆਂ ਤਾਂ ਮਿਲੀ ਤੀਜੀ

ਓਮਪੁਰੀ ਨੇ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਢਾਬੇ 'ਚ ਨੌਕਰੀ ਕੀਤੀ। ਕੁਝ ਸਮੇਂ ਬਾਅਦ ਢਾਬੇ ਦੇ ਮਾਲਕ ਨੇ ਉਸ 'ਤੇ ਚੋਰੀ ਦਾ ਦੋਸ਼ ਲਾ ਕੇ ਕੰਮ ਤੋਂ ਕੱਢ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਰੁਝਾਨ ਅਭਿਨੈ ਵੱਲ ਹੋ ਗਿਆ ਤੇ ਉਹ ਸਿਨੇਮਾ ਜਗਤ ਲਈ ਜਗਰੂਕ ਹੋਣ ਲੱਗੇ।

PunjabKesari

ਇਸ ਫਿਲਮ ਨਾਲ ਕੀਤਾ ਸੀ ਡੈਬਿਊ

ਓਮਪੁਰੀ ਨੇ ਮਰਾਠੀ ਸਿਨੇਮਾ ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਸਾਲ 1976 'ਚ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਨਾਲ ਫਿਲਮਾਂ 'ਚ ਕਦਮ ਰੱਖਿਆ। ਇਸ ਫਿਲਮ ਦੀ ਖਾਸ ਗੱਲ ਇਹ ਸੀ ਕਿ ਇਸ ਦਾ ਨਿਰਦੇਸ਼ਨ ਤਿੰਨ ਡਾਇਰੈਕਟਰਸ ਮਨੀ ਕੌਲ,  ਹਰੀਹਰਣ ਅਤੇ ਸਈਦ ਅਖਤਰ ਮਿਰਜ਼ਾ ਨੇ ਮਿਲ ਕੇ ਕੀਤਾ ਸੀ।

PunjabKesari

ਓਮਪੁਰੀ ਨੇ ਕੀਤੀਆਂ ਹਨ 300 ਫਿਲਮਾਂ

ਓਮਪੁਰੀ ਅਜਿਹੇ ਐਕਟਰ ਹਨ, ਜਿਨ੍ਹਾਂ ਨੇ ਫਿਲਮਾਂ 'ਚ ਨਾ ਸਿਰਫ ਕਿਰਦਾਰ ਨਿਭਾਇਆ ਹੈ ਸਗੋਂ ਉਨ੍ਹਾਂ 'ਚ ਜਾਣ ਵੀ ਪਾਈ। ਉਨ੍ਹਾਂ ਨੇ ਬਾਲੀਵੁੱਡ ਵਿਚ 300 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ। ਇਨ੍ਹਾਂ 'ਚੋਂ ਕੁਝ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਤਾਂ ਕੁਝ ਲਈ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਆਪਣੇ ਦਿਹਾਂਤ ਤੋਂ ਪਹਿਲਾਂ ਓਮਪੁਰੀ ਨੇ ਸਲਮਾਨ ਖਾਨ ਨਾਲ ਲਗਾਤਾਰ ਦੋ ਫਿਲਮਾਂ 'ਚ ਅਭਿਨੈ ਕੀਤਾ। 2015 'ਚ ਆਈ ਫਿਲਮ 'ਬਜਰੰਗੀ ਭਾਈਜਾਨ' ਅਤੇ 2017 'ਚ ਰਿਲੀਜ਼ ਹੋਈ ਫਿਲਮ ਟਿਊਬਲਾਈਟ 'ਚ ਓਮਪੁਰੀ ਆਖਰੀ ਵਾਰ ਦਿਖਾਈ ਦਿੱਤੇ ਸਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News