ਕਦੇ ਢਾਬਿਆਂ ''ਤੇ ਕੰਮ ਕਰਦਾ ਸੀ ਇਹ ਐਕਟਰ, ਸ਼ਰਾਬੀ ਪਿਓ ਦੀ ਗੰਦੀ ਲੱਤ ਕਾਰਨ ਬਿਖਰ ਗਿਆ ਸੀ ਪਰਿਵਾਰ

10/18/2017 2:24:13 PM

ਅੰਬਾਲਾ (ਬਿਊਰੋ)— ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਐਕਟਰ ਓਮਪੁਰੀ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 18 ਅਕਤੂਬਰ 1950 ਨੂੰ ਹਰਿਆਣਾ ਦੇ ਅੰਬਾਲਾ 'ਚ ਹੋਇਆ ਸੀ। ਇਹ ਉਨ੍ਹਾਂ ਦੀ ਜਨਮ ਭੂਮੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਵਕੀਲ ਦੇ ਕੰਮ ਕੀਤਾ ਸੀ ਪਰ ਉਥੇ ਜ਼ਿਆਦਾ ਦਿਨਾਂ ਤੱਕ ਟਿੱਕ ਨਹੀਂ ਸਕੇਗਾ।

PunjabKesari
ਪਿਤਾ ਦੀ ਸ਼ਰਾਬ ਦੀ ਬੁਰੀ ਆਦਤ ਬਣੀ ਪਰਿਵਾਰ ਨੂੰ ਤੋੜਨ ਦੀ ਵਜ੍ਹਾ
ਓਮ ਪੁਰੀ ਦਾ ਜਨਮ ਹਰਿਆਣਾ ਦੇ ਅੰਬਾਲਾ 'ਚ ਹੋਇਆ ਸੀ। ਪਿਤਾ ਰੇਲਵੇ 'ਚ ਨੌਕਰੀ ਕਰਦੇ ਸਨ। ਇਸ ਦੇ ਬਾਵਜੂਦ ਪਰਿਵਾਰ ਦਾ ਗੁਜਾਰਾ ਕਾਫੀ ਮੁਸ਼ਕਿਲ ਨਾਲ ਹੁੰਦਾ ਸੀ। ਓਮਪੁਰੀ ਦਾ ਪਰਿਵਾਰ ਜਿਸ ਮਕਾਨ 'ਚ ਰਹਿੰਦਾ ਸੀ ਉਸ ਦੇ ਕੋਲ ਹੀ ਰੇਲਵੇ ਯਾਰਡ ਵੀ ਸੀ।

PunjabKesari

ਉਨ੍ਹਾਂ ਨੂੰ ਟਰੇਨਾਂ ਨਾਲ ਕਾਫੀ ਪਿਆਰ ਸੀ। ਦੱਸਿਆ ਜਾਂਦਾ ਹੈ ਕਿ ਕਿ ਓਮਪੁਰੀ ਦੇ ਪਿਤਾ ਸ਼ਾਰਬ ਪੀਣ ਦੇ ਕਾਫੀ ਆਦੀ ਸਨ, ਜਿਸ ਕਾਰਨ ਮਾਂ ਓਮਪੁਰੀ ਨੂੰ ਲੈ ਕੇ ਪੇਕੇ ਘਰ ਚਲੀ ਗਈ ਸੀ।

PunjabKesari
ਇਸ ਤਰ੍ਹਾਂ ਗਈਆਂ ਦੋ ਨੌਕਰੀਆਂ ਤਾਂ ਮਿਲੀ ਤੀਜੀ
ਓਮਪੁਰੀ ਨੇ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਢਾਬੇ 'ਚ ਨੌਕਰੀ ਕੀਤੀ। ਕੁਝ ਸਮੇਂ ਬਾਅਦ ਢਾਬੇ ਦੇ ਮਾਲਕ ਨੇ ਉਸ 'ਤੇ ਚੋਰੀ ਦਾ ਦੋਸ਼ ਲਾ ਕੇ ਕੰਮ ਤੋਂ ਕੱਢ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਰੁਝਾਨ ਅਭਿਨੈ ਵੱਲ ਹੋ ਗਿਆ ਤੇ ਉਹ ਸਿਨੇਮਾ ਜਗਤ ਲਈ ਜਗਰੂਕ ਹੋਣ ਲੱਗੇ।

PunjabKesari
ਰੰਗਕਰਮੀ ਹਰਪਾਲ ਟਿਵਾਨਾ ਨੇ ਬਦਲੀ ਓਮਪੁਰੀ ਦੀ ਰਾਹ
ਇਥੇ ਉਨ੍ਹਾਂ ਦੀ ਮੁਲਾਕਾਤ ਹਰਪਾਲ ਤੇ ਨੀਨਾ ਟਿਵਾਨਾ ਨਾਲ ਹੋਈ, ਜਿਸ ਦੇ ਸਹਿਯੋਗ ਨਾਲ ਪੰਜਾਬ ਕਲਾ ਮੰਚ ਨਾਮਕ ਨਾਟਕ ਸੰਸਥਾ ਨਾਲ ਜੁੜ ਗਏ। ਇਸ ਤਰ੍ਹਾਂ ਓਮਪੁਰੀ ਨੇ ਦਿੱਲੀ 'ਚ ਰਾਸ਼ਟਰੀ ਨਾਟਕ ਵਿਦਿਆਲੇ 'ਚ ਦਾਖਿਲਾ ਲਿਆ। ਅਭਿਨੇਤਾ ਬਣਨ ਦਾ ਸੁਪਨਾ ਲੈ ਕੇ ਪੁਣੇ ਫਿਲਮ ਸੰਸਥਾ 'ਚ ਦਾਖਿਲਾ ਲੈ ਲਿਆ।

PunjabKesari

ਸਾਲ 1976 ਤੋਂ ਬਾਅਦ ਉਨ੍ਹਾਂ ਨੇ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ। ਸਾਲ 1980 'ਚ ਰਿਲੀਜ਼ ਹੋਈ ਫਿਲਮ 'ਆਕ੍ਰੋਸ਼' ਨੇ ਉਨ੍ਹਾਂ ਦੇ ਸਿਨੇਮਾ ਕਰੀਅਰ ਦੀ ਪਹਿਲੀ ਹਿੱਟ ਫਿਲਮ ਸਾਬਿਤ ਹੋਈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News