ਇਸ ਅਦਾਕਾਰਾ ਦੇ ਲਹਿੰਗੇ ਨੂੰ ਤਿਆਰ ਕਰਨ 'ਚ ਲੱਗਾ ਡੇਢ ਮਹੀਨਾ

4/13/2018 2:58:00 PM

ਨਵੀਂ ਦਿੱਲੀ(ਬਿਊਰੋ)— ਜ਼ੀ ਟੀਵੀ ਦਾ ਨਵਾਂ ਸ਼ੋਅ 'ਇਸ਼ਕ ਸੁਭਾਨਅੱਲ੍ਹਾ' ਇਨੀਂ ਦਿਨੀਂ ਕਾਫੀ ਚਰਚਾ 'ਚ ਹੈ। ਵਜ੍ਹਾ ਹੈ ਸ਼ੋਅ ਦੀ ਲੀਡ ਐਕਟ੍ਰੈਸ ਦਾ ਸਪੈਸ਼ਲ ਲਹਿੰਗਾ। ਸ਼ੋਅ ਦੇ ਇਕ ਸੀਨ 'ਚ ਨਿਕਾਹ ਦਿਖਾਇਆ ਗਿਆ ਹੈ, ਜਿਸ 'ਚ ਐਕਟ੍ਰੈਸ ਲਈ ਸਪੈਸ਼ਲ ਲਹਿੰਗਾ ਬਣਵਾਇਆ ਗਿਆ ਹੈ। ਇਸ ਲਹਿੰਗੇ ਨੂੰ ਬਣਾਉਣ 'ਚ 45 ਦਿਨਾਂ ਦਾ ਸਮਾਂ ਲੱਗਿਆ।
PunjabKesari
ਤੁਹਾਨੂੰ ਦੱਸ ਦੇਈਏ ਕਿ ਲਹਿੰਗੇ ਨੂੰ ਡਿਜ਼ਾਈਨਰ ਐਮੀ ਵੋਰਾ ਨੇ ਡਿਜ਼ਾਈਨ ਕੀਤਾ ਹੈ। ਲਹਿੰਗੇ ਦਾ ਕਲਰ ਮੈਰੂਨ ਹੈ ਜਿਸ 'ਤੇ ਗੋਲਡਨ ਵਰਕ ਚੜ੍ਹਾਇਆ ਗਿਆ ਹੈ। ਇਸ ਲਹਿੰਗੇ ਨੂੰ ਬਣਾਉਣ ਲਈ 45 ਦਿਨਾਂ ਦਾ ਸਮਾਂ ਲੱਗਿਆ ਹੈ। ਡ੍ਰੈਸ ਨੂੰ ਬਣਾਉਣ 'ਚ 6 ਕਾਰੀਗਰਾਂ ਦੀ ਮਦਦ ਲਈ ਗਈ ਹੈ। ਡ੍ਰੈਸ ਨੂੰ ਵੈਲਵੇਟ ਦੇ ਫੈਬਰਿਕ ਨਾਲ ਤਿਆਰ ਕੀਤਾ ਗਿਆ ਹੈ।
PunjabKesari
ਡਿਜ਼ਾਈਨਰ ਐਮੀ ਵੋਰਾ ਨੇ ਆਜਤਕ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਲਈ ਇਹ ਕੰਮ ਮਿਹਨਤ ਵਾਲਾ ਸੀ। ਲਾਜ਼ਮੀ ਹੈ ਕਿ ਸ਼ੋਅ 'ਚ ਈਸ਼ਾ ਇਕ ਦੁਲਹਨ ਦੇ ਕਿਰਦਾਰ 'ਚ ਸੀ ਤਾਂ ਉਨ੍ਹਾਂ ਨੂੰ ਬੇਹੱਦ ਖੂਬਸੂਰਤ ਦਿਖਾਉਣ ਲਈ ਐਮੀ ਅਤੇ ਉਨ੍ਹਾਂ ਦੀ ਟੀਮ ਨੇ ਕਾਫੀ ਚੰਗੇ ਡਿਜ਼ਾਈਨ ਦਾ ਕੱਪੜਾ ਚੁਣਿਆ ਹੈ। ਐਮੀ ਨੇ ਕਿਹਾ ਕਿ ਅਸੀਂ ਲੋਕਾਂ ਨੇ ਪਾਕਿਸਤਾਨ ਦੇ ਮਸ਼ਹੂਰ ਡਿਜ਼ਾਈਨਰ ਅਲੀ ਜ਼ਿਸ਼ਾਨ, ਨੋਮੀ ਅੰਸਾਰੀ, ਤੇਨਾ ਦੁਰਾਨੀ ਦੇ ਕਲੈਕਸ਼ਨ ਤੋਂ ਪ੍ਰੇਰਿਤ ਹੋ ਕੇ ਇਸ ਲਹਿੰਗੇ ਨੂੰ ਡਿਜ਼ਾਈਨ ਕੀਤਾ ਹੈ।
PunjabKesari
ਈਸ਼ਾ ਸਿੰਘ ਨੇ ਵੀ ਆਜਤਕ ਨਾਲ ਗੱਲ ਕਰਦੇ ਹੋਏ ਕਿਹਾ ਕਿ ਵੋਰਾ ਇਕ ਬਹੁਤ ਚੰਗੀ ਡਿਜ਼ਾਈਨਰ ਹੈ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਆਰਟਿਸਟ 'ਤੇ ਕੀ ਚੰਗਾ ਲੱਗਦਾ ਹੈ ਉਸੇ ਹਿਸਾਬ ਨਾਲ ਉਹ ਆਊਟਫਿਟ ਡਿਜ਼ਾਈਨ ਕਰਦੀ ਹੈ। ਮੈਨੂੰ ਇਹ ਲਹਿੰਗਾ ਪਹਿਣ ਕੇ ਬਹੁਤ ਖੁਸ਼ੀ ਹੋਈ ਇਸ ਲਹਿੰਗੇ ਦੀ ਕੜ੍ਹਾਈ ਨੇ ਮੇਰੇ ਦਿਲ ਨੂੰ ਛੂਹ ਲਿਆ। ਐਮੀ ਮੇਰੇ ਟੇਸਟ ਨੂੰ ਪਹਿਚਾਣਦੀ ਹੈ। ਇਸ ਲਈ ਉਨ੍ਹਾਂ ਨੇ ਇਹ ਮਾਸਟਰਪੀਸ ਬਣਾਇਆ।
PunjabKesari
'ਇਸ਼ਕ ਸੁਭਾਨਅੱਲ੍ਹਾ' ਦੀ ਕਹਾਣੀ ਇਕ ਮੁਸਲਿਮ ਕਪਲ, ਜ਼ਾਰਾ ਅਤੇ ਕਬੀਰ ਦੀ ਲਵ ਸਟੋਰੀ 'ਤੇ ਬੇਸਡ ਹੈ। ਸ਼ੋਅ ਦੀ ਅਦਾਕਾਰਾ ਟ੍ਰਿਪਲ ਤਲਾਕ ਦੇ ਮੁੱਦੇ 'ਤੇ ਗੱਲ ਕਰਦੀ ਹੈ। ਇਸ ਸ਼ੋਅ ਦੀ ਸ਼ੁਰੂਆਤ ਜ਼ਾਰਾ ਅਤੇ ਕਬੀਰ ਦੇ ਨਿਕਾਹ ਤੋਂ ਹੁੰਦੀ ਹੈ ਅਤੇ ਕੁਝ ਦਿਨ ਬਾਅਦ ਹੀ ਇਨ੍ਹਾਂ ਦੋਵਾਂ ਦਾ ਤਲਾਕ ਵੀ ਹੋ ਜਾਂਦਾ ਹੈ। ਤਲਾਕ ਦੇਣ ਦੇ ਬਾਅਦ ਹੀ ਇਨ੍ਹਾਂ ਦੀ ਲਵ ਸਟੋਰੀ ਸ਼ੁਰੂ ਹੁੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News