ਜੂਨ ਮਹੀਨੇ ਤੋਂ ਲੱਗ ਸਕਦੀਆਂ ਸਿਨੇਮਾਘਰਾਂ ''ਚ ਰੌਣਕਾਂ
6/4/2020 8:45:59 AM

ਜਲੰਧਰ (ਬਿਊਰੋ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਤਾਲਾਬੰਦੀ ਦਾ ਸਿਨੇਮਾ ਜਗਤ 'ਤੇ ਵੀ ਵੱਡਾ ਪ੍ਰਭਾਵ ਪਿਆ। ਅਜਿਹੇ 'ਚ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਜੂਨ ਮਹੀਨੇ 'ਚ ਕੋਰੋਨਾ ਦੀ ਸਥਿਤੀ ਦੇਖਣ ਮਗਰੋਂ ਸਿਨੇਮਾਘਰਾਂ ਨੂੰ ਖੋਲ੍ਹਣ 'ਤੇ ਵਿਚਾਰ ਕੀਤਾ ਜਾਵੇਗਾ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਮੰਤਰੀ ਨੇ ਇਹ ਗੱਲ ਵੀਡੀਓ ਕਾਨਫਰੰਸਿੰਗ ਦੌਰਾਨ ਆਖੀ। ਐਸੋਸੀਏਸ਼ਨ ਆਫ ਫਿਲਮ ਪ੍ਰੋਡਿਊਸਰਸ, ਸਿਨੇਮਾ ਐਗਜਡੀਬਿਟਰਸ ਐਂਡ ਫਿਲਮ ਇੰਡਸਟਰੀ ਦੇ ਪ੍ਰਤੀਨਿਧੀਆਂ ਨੂੰ ਆਖੀ ਹੈ। ਇਹ ਬੈਠਕ ਕੋਵਿਡ-19 ਦੇ ਚੱਲਦਿਆਂ ਫਿਲਮ ਉਦਯੋਗ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਚਰਚਾ ਕਰਨ ਲਈ ਕੀਤੀ ਗਈ ਸੀ। ਸਿਨੇਮਾਘਰਾਂ ਨੂੰ ਖੋਲ੍ਹਣ ਦੀ ਮੰਗ 'ਤੇ ਮੰਤਰੀ ਨੇ ਕਿਹਾ ਕਿ ਇਸ ਬਾਰੇ ਜੂਨ ਮਹੀਨੇ ਮਹਾਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।
ਦੱਸ ਦਈਏ ਕਿ ਫਿਲਮਾਂ/ਸੀਰੀਅਲ ਸ਼ੁਰੂ ਕਰਨ ਦੇ ਮੁੱਦੇ 'ਤੇ ਜਾਵੜੇਕਰ ਨੇ ਕਿਹਾ ਕਿ ਸਰਕਾਰ ਵੱਲੋਂ ਮਾਨਕ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਫਿਲਮ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਦੀ ਸ਼ਲਾਘਾ ਕੀਤੀ ਕਿ ਭਾਰਤ 'ਚ ਇਕੱਲੇ ਸਿਨੇਮਾ ਦੀਆਂ ਟਿਕਟਾਂ ਦੀ ਵਿਕਰੀ ਤੋਂ ਰੋਜ਼ਾਨਾ ਕਰੀਬ 30 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।
ਮਾਰਚ ਤੋਂ ਜਾਰੀ ਤਾਲਾਬੰਦੀ ਕਾਰਨ ਜਿੱਥੇ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ ਉੱਥੇ ਹੀ ਸਿਨੇਮਾਘਰਾਂ ਨੂੰ ਵੀ ਤਾਲੇ ਵੱਜੇ ਹਨ। ਇਸ ਦੇ ਨਾਲ ਹੀ ਜਿੰਨ੍ਹਾਂ ਫਿਲਮਾਂ ਦੀ ਰਿਲੀਜ਼ ਡੇਟ ਤਾਲਾਬੰਦੀ ਦੌਰਾਨ ਆਈ ਉਨ੍ਹਾਂ ਦੀ ਰਿਲੀਜ਼ ਜਾਂ ਤਾਂ ਟਾਲ ਦਿੱਤੀ ਗਈ ਜਾਂ ਸਿੱਧਾ ਓਟੀਟੀ ਪਲੇਟਫਾਰਮ 'ਤੇ ਹੀ ਰਿਲੀਜ਼ ਕਰ ਦਿੱਤੀਆਂ ਗਈਆਂ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਦੁਬਈ 'ਚ ਸਿਨੇਮਾਘਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਖਾਸ ਨਿਯਮ ਵੀ ਬਣਾਏ ਗਏ ਹਨ, ਜਿਨ੍ਹਾਂ ਦੀ ਵਰਤੋ ਸਿਨੇਮਾਘਰਾਂ 'ਚ ਕੀਤੀ ਜਾ ਰਹੀ ਹੈ। ਦੁਬਈ 'ਚ ਤਾਲਾਬੰਦੀ ਤੋਂ ਬਾਅਦ ਸਿਨੇਮਾਘਰਾਂ 'ਚ ਇਰਫਾਨ ਖਾਨ ਦੀ ਫਿਲਮ 'ਅੰਗਰੇਜ਼ੀ ਮੀਡੀਅਮ' ਅਤੇ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ 2' 'ਚ ਮੁੜ ਰਿਲੀਜ਼ ਕੀਤੀਆਂ ਗਈਆਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ